ਮੁੰਬਈ ਵਿੱਚ ਹੋਏ ਆਤਕਵਾਦੀ ਹਮਲੇ ਦੀ ਅੱਜ 12 ਵੀਂ ਬਰਸੀ
ਦਿੱਲੀ, 26 ਨਵੰਬਰ (ਵਿਸ਼ਵ ਵਾਰਤਾ)- ਮੁੰਬਈ ਵਿੱਚ ਹੋਏ ਆਤਕਵਾਦੀ ਹਮਲੇ ਦੀ ਅੱਜ 12 ਵੀ ਬਰਸੀ ਹੈ। 26 ਨਵੰਬਰ 2008 ਨੂੰ ਸਮੁੰਦਰ ਦੇ ਰਸਤੇ ਪਾਕਿਸਤਾਨ ਤੋਂ ਆਏ 10 ਆਤਕਵਾਦੀਆਂ ਨੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਹਿੰਸਾ ਤੇ ਖੂਨ-ਖਰਾਬੇ ਦਾ ਇਸ ਤਰ੍ਹਾਂ ਦਾ ਆਤੰਕ ਮਚਾਇਆ ਸੀ, ਜਿਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਇਕ ਅਜਿਹੀ ਘਟਨਾ ਸੀ ਜਿਸ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ।