ਮੁੰਬਈ ਦੀ ਬੰਦਰਗਾਹ ਤੋਂ ਫੜ੍ਹੀ ਗਈ ਕਰੋੜਾਂ ਰੁਪਏ ਦੀ ਹੈਰੋਇਨ ਦੀਆਂ ਪੰਜਾਬ ਨਾਲ ਜੁੜੀਆਂ ਤਾਰਾਂ
ਪੁਲਿਸ ਨੇ ਫ਼ਿਰੋਜ਼ਪੁਰ ਦੇ ਨਸ਼ਾ ਤਸਕਰ ਨੂੰ ਲਿਆ ਹਿਰਾਸਤ ‘ਚ
ਚੰਡੀਗੜ੍ਹ,17 ਸਤੰਬਰ(ਵਿਸ਼ਵ ਵਾਰਤਾ)- ਮੁੰਬਈ ਦੇ ਕਾਂਡਲਾ ਬੰਦਰਗਾਹ ਤੋਂ ਫੜ੍ਹੀ ਗਈ 53 ਕਿੱਲੋ ਹੈਰੋਇਨ ਦੇ ਮਾਮਲੇ ਦੀਆਂ ਤਾਰਾਂ ਪੰਜਾਬ ਨਾਲ ਜੁੜ ਗਈਆਂ ਹਨ। ਇਸ ਮਾਮਲੇ ਵਿੱਚ ਅੱਜ ਪੁਲਿਸ ਨੇ ਫ਼ਿਰੋਜ਼ਪੁਰ ਦੇ ਇੱਕ ਨਾਮੀ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਨਆਈਏ ਦੀ ਟੀਮ ਵੱਲੋਂ ਵੀ ਉਸ ਦੀ ਭਾਲ ਕੀਤੀ ਗਈ ਸੀ। ਪਰ, ਇਹ ਨਸ਼ਾ ਤਸਕਰ ਕਿਸੇ ਨਾਲ ਕਿਸੇ ਤਰ੍ਹਾਂ ਐਨਆਈਏ ਕੋਲੋਂ ਬਚ ਗਿਆ। ਹੁਣ ਇਸਨੂੰ ਫਿਰੋਜ਼ਪੁਰ ਪੁਲਿਸ ਨੇ ਫੜ ਲਿਆ ਹੈ। ਜਿਸ ਤੋਂ ਬਾਅਦ ਜਲਦ ਹੀ ਉਸਨੂੰ ਐਨਆਈਏ ਦੇ ਹਵਾਲੇ ਕੀਤਾ ਜਾ ਸਕਦਾ ਹੈ।