ਮੁਹਾਲੀ ਧਮਾਕੇ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ
ਕੈਪਟਨ ਅਮਰਿੰਦਰ ਸਿੰਘ,ਰਾਜਾ ਵੜਿੰਗ,ਪ੍ਰਤਾਪ ਬਾਜਵਾ ਅਤੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਪੜ੍ਹੋ ਕੀ ਕਿਹਾ ਟਵੀਟ ਰਾਹੀਂ
ਚੰਡੀਗੜ੍ਹ,10 ਮਈ(ਵਿਸ਼ਵ ਵਾਰਤਾ)-ਬੀਤੀ ਰਾਤ ਮੋਹਾਲੀ ਵਿਖੇ ਪੰਜਾਬ ਦੇ ਖੂਫੀਆ ਵਿਭਾਗ ਦੇ ਹੈੱਡਕੁਆਰਟਰ ਤੇ ਹੋਏ ਧਮਾਕੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ “ਬਲਾਸਟ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ। ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ” । ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਸਮੇਤ ਵੱਡੇ ਅਧਿਕਾਰੀਆਂ ਦੀ ਆਪਣੀ ਰਿਹਾਇਸ਼ ਤੇ ਮੀਟਿੰਗ ਵੀ ਸੱਦ ਲਈ ਹੈ।
ਮੁਹਾਲੀ ‘ਚ ਹੋਏ ਬਲਾਸਟ ਦੀ ਜਾਂਚ ਪੰਜਾਬ ਪੁਲੀਸ ਕਰ ਰਹੀ ਹੈ। ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
— Bhagwant Mann (@BhagwantMann) May 10, 2022
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਹੈ ਕਿ “ਮੋਹਾਲੀ ਵਿੱਚ ਖੁਫੀਆ ਬਿਊਰੋ ਦੀ ਇਮਾਰਤ ਤੇ ਹੋਏ ਧਮਾਕੇ ਦੀ ਖਬਰ ਸੁਣ ਕੇ ਦੁਖੀ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਸਾਰਿਆਂ ਦੀ ਸੁੱਰਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਵੀ ਕੀਤੀ
Disturbing news of a blast at the @PunjabPoliceInd intelligence bureau building in Mohali.
Praying for everyone’s safety and well-being.
— Amarinder Singh Raja (@RajaBrar_INC) May 9, 2022
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਾਵਾ ਨੇ ਧਮਾਕੇ ਨੂੰ ਚਿੰਤਾਜਨਕ ਦੱਸਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਤਰਨਤਾਰਨ ਵਿਖੇ ਕੁੱਝ ਦਿਨ ਪਹਿਲਾਂ ਮਿਲੇ ਆਰਡੀਐਕਸ ਦਾ ਜਿਕਰ ਵੀ ਕੀਤਾ।
RPG attack on Punjab Police intelligence wing office in Mohali is worrying. This after RDX was found few days back in Tarn Taran. Punjab has been through dark times already, we can’t afford to damage the hard earned peace of Punjab.
— Partap Singh Bajwa (@Partap_Sbajwa) May 10, 2022
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ “ਮੋਹਾਲੀ ਵਿਖੇ ਹੋਏ ਧਮਾਕੇ ਬਾਰੇ ਸੁਣ ਕੇ ਹੈਰਾਨ ਹਾਂ” ਇਸ ਦੇ ਨਾਲ ਹੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਣ ਨੂੰ ਲੈ ਕੇ ਸ਼ੁਕਰਾਨਾ ਵੀ ਕੀਤਾ ਹੈ। ਨਾਲ ਹੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ।
Shocked to hear about the blast at the @PunjabPoliceInd Intelligence headquarter in Mohali. Thankfully nobody was hurt.
This brazen attack on our police force is deeply concerning and I urge CM @BhagwantMann to ensure perpetrators are brought to justice at the earliest.
— Capt.Amarinder Singh (@capt_amarinder) May 9, 2022
Deeply shocked at the blast at Punjab Police’s Intelligence Bureau HQs, Mohali, exposing serious security lapses and highlighting once again the deteriorating law & order situation in Punjab. Thorough probe required to expose & punish those responsible. pic.twitter.com/UlanC6w74N
— Sukhbir Singh Badal (@officeofssbadal) May 9, 2022
ਵਿਧਾਇਕ ਸੁਖਪਾਲ ਖਹਿਰਾ ਨੇ ਧਮਾਕੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਲਿਆ। ਉਹਨਾਂ ਟਵੀਟ ਕੀਤਾ ਹੈ ਕਿ ਇਸ ਦੀ ਪੂਰੀ ਜਿੰਮੇਵਾਰੀ ਅਰਵਿੰਦ ਕੇਜਰੀਵਾਲ ਨੂੰ ਲੈਣੀ ਚਾਹੀਦੀ ਹੈ।
I think @ArvindKejriwal should take responsibility for utter failure on law & order front like the Mohali blast last night as @BhagwantMann is not in the driving seat. Such things happen when you misuse the police for personal ends like a private militia instead of law & order! https://t.co/vinN80kw5j
— Sukhpal Singh Khaira (@SukhpalKhaira) May 10, 2022
ਇਸ ਦੇ ਨਾਲ ਹੀ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਿਖਿਆ ਹੈ ਕਿ “ਕੁਝ ਪੰਜਾਬ ਵਿਰੋਧੀ ਤਾਕਤਾਂ ਸਾਡੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਸੀਂ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।“ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ “ਪੰਜਾਬ ਸਰਕਾਰ ਚੌਕਸ ਹੈ, ਦੋਸ਼ੀ ਪਾਏ ਜਾਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।“
Some anti-Punjab forces are trying to disturb the peace and harmony of our state. We’ll not allow anyone to do this.
@BhagwantMann government is on alert, those found guilty will not be spared at any cost.
— Adv Harpal Singh Cheema (@HarpalCheemaMLA) May 10, 2022
ਇਸ ਦੇ ਨਾਲ ਹੀ ਪੰਜਾਬ ਤੋਂ ਰਾਜ ਸਭਾ ਸਾਂਸਦ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੇ ਵੀ ਧਮਾਕੇ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
Explosion in Mohali is an act of cowardice by those powers who are want to disrupt the hard earned peace of the State. Punjab Government will not spare those involved and strongest possible action will be taken.
— Raghav Chadha (@raghav_chadha) May 10, 2022
Attack at Punjab Police Intelligence Headquarters in Mohali is despicable. I strongly condemn this vicious attack. The incident is being investigated by the police, and not a single culprit should be spared.
— Dr. Sandeep Pathak (@SandeepPathak04) May 10, 2022