ਬੀਬੀ ਜਾਗੀਰ ਕੌਰ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਲਈ ਕੀਤੀ ਅਪੀਲ
ਜਲੰਧਰ, 13 ਅਕਤੂਬਰ(ਪ੍ਰਤੀਕ ਸਿੰਘ): ਸਾਬਕਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਮੁਤਵਾਜ਼ੀ ਜਥੇਦਾਰਾਂ ਵੱਲੋ ਉਹਨਾਂ ਨੂੰ ਤਲਬ ਕਰਨ ਉਤੇ ਬਿਆਨ ਦਿੰਦੇ ਹੋਏ ਕਿਹਾ ਕਿ ਮੁਤਵਾਜ਼ੀ ਜਥੇਦਾਰ ਸਿੱਖ ਪਰੰਪਰਾਵਾਂ ਅਤੇ ਮਰਿਆਦਾ ਦੀ ਘੋਰ ਉਲੰਘਣਾ ਕਰ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਮੈਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕਰਦੀ ਹਾਂ ਤਾਂ ਜੋ ਧਾਰਮਿਕ ਪਰੰਪਰਾਵਾਂ ਦਾ ਹੋ ਰਿਹਾ ਘਾਣ ਰੋਕਿਆ ਜਾ ਸਕੇ. ਉਹਨਾਂ ਕਿਹਾ ਕਿ ਮੈਂ ਹਮੇਸ਼ਾ ਸਿੱਖੀ ਸਿਧਾਂਤਾਂ ਅਤੇ ਮਰਿਆਦਾ ਲਈ ਵਚਨਬੰਧ ਹਾਂ, ਕੁਝ ਆਪਹੁਦਰੇ ਲੋਕਾਂ ਨੇ ਮੈਨੂੰ ਤਲਬ ਕਰਨ ਦਾ ਬਿਆਨ ਦਿੱਤਾ ਹੈ ਜੋ ਕਿ ਸਿੱਖ ਮਰਿਆਦਾ ਅਤੇ ਸਿੱਖ ਪਰੰਪਰਾਵਾਂ ਦੇ ਖਿਲਾਫ ਹੈ. ਉਹਨਾਂ ਨੇ ਮੁਤਵਾਜ਼ੀ ਜਥੇਦਾਰਾਂ ਵੱਲੋ ਤਲਬ ਕਰਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਕ ਸਿੱਖਾਂ ਦੁਆਰਾ ਚੁਣੀ ਹੋਈ ਸੰਸਥਾ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੂਹ ਤਖ਼ਤ ਦੇ ਜੱਥੇਦਾਰ ਦੀ ਨਿਯੁਕਤੀ ਕਮੇਟੀ ਵਲੋਂ ਕੀਤੀ ਜਾਂਦੀ ਹੈ ਅਤੇ ਉਹ ਹੀ ਸਿੱਖ ਧਾਰਮਿਕ ਮਾਮਲਿਆਂ ਬਾਰੇ ਅਹਿਮ ਫੈਸਲੇ ਲੈਂਦੇ ਹਨ ਪਰ ਪਿੱਛਲੇ ਕੁਜ ਸਮੇਂ ਚ ਕੁਜ ਆਪਹੁਦਰੇ ਲੋਕਾਂ ਨੇ ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ, ਇਥੋਂ ਤਕ ਕਿ ਆਪਣੇ ਕੁਝ ਸਿਆਸੀ ਨੁਮਾਇੰਦੇ ਜੱਥੇਦਾਰ ਥਾਪਣ ਦਾ ਵੀ ਐਲਾਨ ਕਰ ਦਿੱਤਾ ਹੈ. ਉਹਨਾਂ ਕਿਹਾ ਹੁਣ ਇਹਨਾਂ ਆਪਹੁਦਰੇ ਲੋਕਾਂ ਨੇ ਤਲਬ ਕਰਨ ਦਾ ਢਕਵੰਜ ਵੀ ਸ਼ੁਰੂ ਕਰ ਦਿੱਤਾ ਹੈ, ਮੈਂ ਇਸਦਾ ਪੁਰਜ਼ੋਰ ਵਿਰੋਧ ਕਰਦੀ ਹਾਂ ਅਤੇ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ 5 ਸਿੰਘ ਸਾਹਿਬਾਨਾਂ ਨੂੰ ਅਪੀਲ ਕਰਦੀ ਹਾਂ ਕਿ ਇਹਨਾਂ ਸਿੱਖੀ ਮਰਿਆਦਾ ਅਤੇ ਪਰੰਪਰਾਵਾਂ ਨੂੰ ਢਾਅ ਲਾਉਣ ਵਾਲੇ ਵਿਅਕਤੀਆਂ ਖਿਲਾਫ ਧਾਰਮਿਕ ਮਰਿਆਦਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ. ਇਹ ਪਿੱਛਲੇ ਸਮੇਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਲੜਦੇ ਆਏ ਹਨ ਪਰ ਲੋਕਾਂ ਨੇ ਇਹਨਾਂ ਨੂੰ ਹਰ ਵਾਰ ਨਕਾਰ ਦਿੱਤਾ ਹੈ ਜਿਸ ਤੋਂ ਬਾਅਦ ਇਹ ਸਿੱਖ ਵਿਰੋਧੀ ਕਾਰਵਾਈਆਂ ਸ਼ੁਰੂ ਕਰ ਦਿੰਦੇ ਹਨ. ਉਹਨਾਂ ਕਿਹਾ ਕਿ ਜੇਕਰ ਇਹ ਸ਼੍ਰੋਮਣੀ ਕਮੇਟੀ ਨੂੰ ਹੈ ਨਹੀਂ ਮੰਦੇ ਤਾਂ ਕਿ ਉਹ ਦੱਸਣਗੇ ਕਿ ਉਹਨਾਂ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੇਂਬਰ ਕਮੇਟੀ ਤੋਂ ਅਸਤੀਫਾ ਦੇਣਗੇ. ਜੇਕਰ ਨਹੀਂ ਦਿੰਦੇ ਤਾਂ ਸਪਸ਼ਟ ਹੈ ਕਿ ਉਹ ਸਿੱਖ ਪੰਥ ਦੀਆ ਪਰੰਪਰਾਵਾਂ ਤੇ ਮਰਿਆਦਾ ਦਾ ਨੁਕਸਾਨ ਕਰਨ ਲਈ ਹੀ ਹਰ ਹੇਰਵਾ ਵਰਤ ਰਹੇ ਹਨ.
ਬੀਬੀ ਜਾਗੀਰ ਕੌਰ ਨੂੰ ਸਰਬਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਗਿਆ ਸੀ ਜਿਸਦਾ ਉਹਨਾਂ ਨੇ ਵਿਰੋਧ ਕਰਦੇ ਹੋਏ ਤਲਬ ਹੋਣ ਸਾਫ਼ ਨਾਂਹ ਕਰ ਦਿੱਤਾ ਹੈ। ਆਪ ਨੇਤਾ ਸੁਖਪਾਲ ਸਿੰਘ ਖ਼ੈਰਾ ਨੇ ਵੀ ਬੀਬੀ ਜਾਗੀਰ ਕੌਰ ਨੂੰ ਸਿੱਖ ਪੰਥ ਚੋ ਛੇਕਣ ਦੀ ਮੰਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਸੀ। ਇਸ ਤੇ ਜਵਾਬ ਦਿੰਦੇ ਹੋਏ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸੁਖਪਾਲ ਸਿੰਘ ਖ਼ੈਰਾ ਤਾਂ ਆਪ ਹੀ ਪੂਰਨ ਸਿੱਖ ਨਹੀਂ ਹੈ ਉਹ ਮੇਰੇ ਖਿਲਾਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਟੋਹ ਕਿਸੇ ਸਜ਼ਾ ਦੀ ਮੰਗ ਕਿਸ ਤਰਾਂ ਕਰ ਸਕਦਾ ਹੈ.