ਮੁਕੇਸ਼ ਚੰਦਰ ਬੈਰੀ ਅਤੇ ਤਰੁਣ ਵੀਰ ਸਿੰਘ ਲਹਿਲ ਨੂੰ ਲਗਾਇਆ ਗਿਆ ਵਧੀਕ ਐਡਵੋਕੇਟ ਜਨਰਲ
ਚੰਡੀਗੜ੍ਹ,8 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਐਡਵੋਕੇਟ ਮੁਕੇਸ਼ ਚੰਦਰ ਬੈਰੀ ਅਤੇ ਤਰੁਣ ਵੀਰ ਸਿੰਘ ਲਹਿਲ ਨੂੰ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਲਗਾਇਆ ਹੈ। ਜਿਕਰਯੋਗ ਹੈ ਕਿ ਤਰੁਣਵੀਰ ਸਿੰਘ ਲਹਿਲ ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ ਦੇ ਜਵਾਈ ਹਨ। ਉਹਨਾਂ ਦੀ ਨਿਯੁਕਤੀ 31 ਮਾਰਚ 2021 ਤੱਕ ਕੀਤੀ ਗਈ ਹੈ ਅਤੇ ਉਹਨਾਂ ਨੂੰ ਐਡਵੋਕੇਟ ਜਨਰਲ ਦੇ ਅਧੀਨ ਕੰਮ ਕਰਨ ਦੀ ਹਦਾਇਤ ਵੀ ਹੈ। ਦੱਸ ਦਈਏ ਕਿ ਇਸ ਸਮੇਂ ਏਪੀਐਸ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਕੰਮ ਕਰ ਰਹੇ ਹਨ,ਪਰ ਉਹਨਾਂ ਨੇ 1ਨਵੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੋੋਇਆ ਹੈ। ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅਗਲੇ ਏਜੀ ਦੀ ਨਿਯੁਕਤੀ ਤੱਕ ਕੰਮ ਕਰਨ ਦੀ ਹਦਾਇਤ ਹੈ ।