ਮੁਅੱਤਲ S.H.O. ਅਰਸ਼ਪ੍ਰੀਤ ਕੌਰ ਗਰੇਵਾਲ ਦੇ ਘਰ ਪੁਲਿਸ ਦੀ ਰੇਡ
S.H.O ਸਮੇਤ ਪੰਜ ਵਿਅਕਤੀਆਂ ’ਤੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਲੱਗੇ ਸੀ ਇਲਜ਼ਾਮ
ਚੰਡੀਗੜ੍ਹ,31ਅਕਤੂਬਰ(ਵਿਸ਼ਵ ਵਾਰਤਾ) ਸਸਪੈਂਡ ਲੇਡੀ SHO ਅਰਸ਼ਪ੍ਰੀਤ ਕੌਰ ਗਰੇਵਾਲ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਮਾਮਲੇ ‘ਚ ਮੁਅੱਤਲ ਕੀਤੀ ਲੇਡੀ ਐੱਸ.ਐੱਚ.ਓ. ਦੇ ਘਰ ਰੇਡ ਕੀਤੀ ਗਈ ਹੈ। ਦੱਸ ਦਈਏ ਕਿ ਮੋਗਾ ਦੇ ਕੋਟਈਸੇਖਾਂ ‘ਚ ਤਲਾਸ਼ੀ ਵਾਰੰਟ ਲੈ ਕੇ ਪੁਲਿਸ ਪਹੁੰਚੀ ਅਤੇ ਕਰੀਬ 2 ਤੋਂ 3 ਘੰਟੇ ਤੱਕ ਤਲਾਸ਼ੀ ਲਈ ਗਈ। ਜਾਣਕਾਰੀ ਅਨੁਸਾਰ ਪੁਲਿਸ ਮੋਗਾ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਲੇਡੀ ਐਸਐਚਓ ਦੇ ਘਰ ਪਹੁੰਚੀ ਸੀ। ਹਾਲਾਂਕਿ ਮੁਅੱਤਲ ਲੇਡੀ ਐਸਐਚਓ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਨਸ਼ਾ ਤਸਕਰ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ’ਚ ਥਾਣੇ ਦੀ ਮਹਿਲਾ ਐੱਸਐੱਚਓ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਕ ਥਾਣਾ ਕੋਟ ਇਸੇ ਖਾ ਮੁੱਖ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ 1,10,24 ਨੂੰ ਕੋਟ ਈਸੇ ਖਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਉਸ ਦੌਰਾਨ ਪਿੰਡ ਦਾਤੇ ਵਾਲਾ ਦੇ ਰਹਿਣ ਵਾਲੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ’ਚ ਅਮਰਜੀਤ ਸਿੰਘ ਦੇ ਉੱਪਰ ਦੋ ਕਿਲੋ ਅਫੀਮ ਦਾ ਮਾਮਲਾ ਦਰਜ ਕੀਤਾ ਗਿਆ ਸੀ। ਆਰੋਪੀ ਅਮਰਜੀਤ ਦੇ ਦੱਸਣ ਦੇ ਮੁਤਾਬਕ ਉਸਦੇ ਨਾਲ ਉਸ ਦਾ ਭਰਾ ਹਰਭਜਨ ਸਿੰਘ ਅਤੇ ਉਸਦਾ ਭਤੀਜਾ ਗੁਰਪ੍ਰੀਤ ਸਿੰਘ ਵੀ ਉਸਦੇ ਨਾਲ ਸਨ। ਜਿਨਾਂ ਕੋਲ ਤਿੰਨ ਕਿਲੋ ਅਫੀਮ ਸੀ ਥਾਣਾ ਮੁਖੀ ਕੋਟ ਇਸੇ ਖਾ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਮੁੱਖ ਮੁਨਸ਼ੀ ਕੋਟ ਇਸੇ ਖਾ ਗੁਰਪ੍ਰੀਤ ਸਿੰਘ ਅਤੇ ਮੁੱਖ ਮੁਨਸ਼ੀ ਚੌਂਕੀ ਬਲਖੰਡੀ ਰਾਜਪਾਲ ਨੇ ਮਿਲ ਕੇ ਕਿਸੇ ਪ੍ਰਾਈਵੇਟ ਵਿਅਕਤੀ ਦੇ ਨਾਲ 8 ਲੱਖ ਰੁਪਏ ਦਾ ਸੌਦਾ ਕੀਤਾ। ਜਿਸ ਵਿੱਚੋਂ ਪੰਜ ਲੱਖ ਰੁਪਏ ਇਨ੍ਹਾਂ ਵੱਲੋਂ ਲੈ ਲਏ ਗਏ ਅਤੇ ਮੇਰੇ ਕੱਲੇ ਤੇ ਮਾਮਲਾ ਦਰਜ ਕਰ ਦਿੱਤਾ। ਡੀਐਸਪੀ ਰਮਨਦੀਪ ਸਿੰਘ ਵੱਲੋਂ ਤਫਤੀਸ਼ ਤੋਂ ਬਾਅਦ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਗੁਰਪ੍ਰੀਤ ਸਿੰਘ ਮੁੱਖ ਮੁਨਸ਼ੀ ਕੋਟ ਇਸੇ ਖਾ ਅਤੇ ਰਾਜਪਾਲ ਸਿੰਘ ਮੁੱਖ ਮੁਨਸ਼ੀ ਚੌਕੀ ਬਲਖੰਡੀ ਸਮੇਤ ਪੰਜ ਵਿਅਕਤੀਆਂ ਦੇ ਉਪਰ ਮਾਮਲਾ ਦਰਜ ਕਰ ਦਿੱਤਾ ਅਤੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।