ਸਿੱਧੂ ਦੇ ਅਸਤੀਫੇ ਨਾਲ ਕਾਂਗਰਸ ਵਿੱਚ ਮਚੀ ਤਰਥੱਲੀ
ਮਿੱਥੇ ਸਮੇਂ ਤੋਂ 2 ਦਿਨ ਪਹਿਲਾਂ ਹੀ ਬੁਲਾਉਣੀ ਪਈ ਮੁੱਖ ਮੰਤਰੀ ਚੰਨੀ ਨੂੰ ਕੈਬਨਿਟ ਦੀ ਮੀਟਿੰਗ
ਚੰਡੀਗੜ੍ਹ,.29 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੈਬਨਿਟ ਦੀ ਮੀਟਿੰਗ ਸੱਦੀ ਹੈ । ਇਹ ਮੀਟਿੰਗ ਥੋੜ੍ਹੀ ਦੇਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਕਿ ਪਹਿਲਾਂ ਕੈਬਨਿਟ ਦੀ ਮੀਟਿੰਗ ਅਗਲੇ ਮਹੀਨੇ ਦੀ 1 ਤਰੀਕ ਨੂੰ ਹੋਣੀ ਸੀ ਪਰ,ਕੱਲ੍ਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਦੇ ਅਚਾਨਕ ਅਸਤੀਫ਼ਾ ਦੇਣ ਕਾਰਨ ਪੰਜਾਬ ਕਾਂਗਰਸ ਵਿੱਚ ਅਚਾਨਕ ਤਰਥੱਲੀ ਮਚ ਗਈ ਹੈ। ਕੱਲ੍ਹ ਸ਼ਾਮ ਨੂੰ ਹੀ ਸਿਵਲ ਸਕੱਤਰੇਤ ਵਿੱਚ ਮੌਜੂਦ ਸਾਰੇ ਮੰਤਰੀਆਂ ਨਾਲ ਮੁੱਖ ਮੰਤਰੀ ਨੇ ਗੈਰ ਰਸਮੀ ਮੀਟਿੰਗ ਜਰੂਰ ਕੀਤੀ ਸੀ । ਜਿਸ ਤੋਂ ਬਾਅਦ ਅੱਜ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ।