ਮਿਸ ਵਰਲਡ ਦਾ ਫਿਨਾਲੇ ਅੱਜ ਮੁੰਬਈ ‘ਚ
ਚੰਡੀਗੜ੍ਹ,9ਮਾਰਚ(ਵਿਸ਼ਵ ਵਾਰਤਾ)- ਭਾਰਤ 27 ਸਾਲਾਂ ਬਾਅਦ ਮਿਸ ਵਰਲਡ ਦੀ ਮੇਜ਼ਬਾਨੀ ਕਰ ਰਿਹਾ ਹੈ। ਮਿਸ ਵਰਲਡ-2023 ਦਾ ਫਾਈਨਲ ਅੱਜ ਸ਼ਾਮ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ। ਇਸ ਵਿੱਚ ਫੈਮਿਨਾ ਮਿਸ ਇੰਡੀਆ-2022 ਦੀ ਜੇਤੂ ਸਿਨੀ ਸ਼ੈਟੀ ਭਾਰਤ ਦੀ ਪ੍ਰਤੀਨਿਧਤਾ ਕਰੇਗੀ।