ਮਿਸ ਪੀਟੀਸੀ ਪੰਜਾਬੀ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਰਬਿੰਦਰ ਨਰਾਇਣ ਦੇ ਸਮਰਥਨ ਵਿੱਚ ਅੱਜ ਕੈਂਡਲ ਮਾਰਚ
ਪੜ੍ਹੋ ਕਦੋਂ ਕਿੱਥੇ ਅਤੇ ਕਿਸ ਵੱਲੋਂ ਕੱਢਿਆ ਜਾਵੇਗਾ ਕੈਂਡਲ ਮਾਰਚ
ਚੰਡੀਗੜ੍ਹ, 12 ਅਪ੍ਰੈਲ(ਵਿਸ਼ਵ ਵਾਰਤਾ)-: ਮਿਸ ਪੀਟੀਸੀ ਪੰਜਾਬੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਰਬਿੰਦਰ ਨਰਾਇਣ ਐਮਡੀ ਪੀਟੀਸੀ ਪੰਜਾਬੀ ਚੈਨਲ ਦੇ ਸਮਰਥਨ ਵਿੱਚ ਅੱਜ 17 ਚੰਡੀਗੜ੍ਹ ਵਿਖੇ ਸ਼ਾਮ ਕਰੀਬ 6 ਵਜੇ ਇੱਕ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਕੈਂਡਲ ਮਾਰਚ ਦਾ ਸੱਦਾ ਜੀ ਨੈਕਸਟ ਮੀਡੀਆ ਪ੍ਰਾ.ਲਿਮ. ਨਾਂ ਦੀ ਕੰਪਨੀ ਵੱਲੋਂ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਮਿਸ ਪੀਟੀਸੀ ਪੰਜਾਬੀ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨਗੇ।