ਮਿਸ਼ਨ ਗ੍ਰੀਨ ਇਲੈਕਸ਼ਨ-2024: ਅੱਠ ਬੈਂਕਾਂ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਸਹੁੰ ਚੁਕਾਉਣ ਅਤੇ ਸਮਾਗਮਾਂ ਦਾ ਆਯੋਜਨ ਕਰਕੇ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ
ਐਸ.ਏ.ਐਸ.ਨਗਰ, 24 ਮਈ, 2024 (ਸਤੀਸ਼ ਕੁਮਾਰ ਪੱਪੀ):- ਗ੍ਰੀਨ ਇਲੈਕਸ਼ਨਜ਼-2024 ‘ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ, ਮੋਹਾਲੀ ਦੀਆਂ ਵੱਖ-ਵੱਖ ਬੈਂਕ ਸ਼ਾਖਾਵਾਂ ਨੇ ਸ਼ੁੱਕਰਵਾਰ ਨੂੰ ਗ੍ਰੀਨ ਇਲੈਕਸ਼ਨਜ਼-2024 ਦੀ ਧਾਰਨਾ ਨੂੰ ਹੁਲਾਰਾ ਦੇਣ ਲਈ ਆਪੋ-ਆਪਣੀਆਂ ਬ੍ਰਾਂਚਾਂ ਵਿੱਚ ਕਈ ਸਮਾਗਮ ਕਰਵਾਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ (ਐਲ.ਡੀ.ਐਮ.) ਮੁਹਾਲੀ, ਐਮ.ਕੇ ਭਾਰਦਵਾਜ ਨੇ ਦੱਸਿਆ ਕਿ ਚੋਣ ਅਬਜ਼ਰਵਰ (06-ਅਨੰਦਪੁਰ ਸਾਹਿਬ) ਡਾ. ਹੀਰਾ ਲਾਲ ਆਈ.ਏ.ਐਸ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਹਾਲੀ ਸ਼੍ਰੀਮਤੀ ਆਸ਼ਿਕਾ ਜੈਨ, ਦੀ ਅਗਵਾਈ ਹੇਠ ਆਲੇ ਦੁਆਲੇ ਨੂੰ ਹੋਰ ਹਰਿਆ ਭਰਿਆ ਅਤੇ ਵਾਤਾਵਰਣ ਪੱਖੀ ਬਣਾਉਣ ਲਈ, ਇਸ ਨੇਕ ਪਹਿਲਕਦਮੀ ਵਿੱਚ ਹਿੱਸਾ ਲੈਣ ਲਈ ਸਾਰੇ ਬੈਂਕਾਂ ਨੂੰ ਕਤਾਰਬੱਧ ਕੀਤਾ ਗਿਆ ਹੈ। ਉਨ੍ਹਾਂ ਸਾਰਿਆਂ ਨੇ ਮੋਹਾਲੀ ਜ਼ਿਲ੍ਹੇ ਦੀਆਂ ਬੈਂਕ ਸ਼ਾਖਾਵਾਂ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਦਾ ਪ੍ਰਣ ਲਿਆ।
ਗਰੀਨ ਇਲੈਕਸ਼ਨਜ਼-2024 ਦੀ ਸਹੁੰ ਯੂਨੀਅਨ ਬੈਂਕ ਆਫ ਇੰਡੀਆ, ਫੇਜ਼ 1, ਮੋਹਾਲੀ, ਯੂਨੀਅਨ ਬੈਂਕ ਆਫ ਇੰਡੀਆ, ਫੇਜ਼ 7, ਮੋਹਾਲੀ, ਬੈਂਕ ਆਫ ਬੜੌਦਾ, ਕੁਰਾਲੀ (ਮੋਹਾਲੀ), ਬੈਂਕ ਆਫ ਬੜੌਦਾ, ਫੇਜ਼ 9, ਮੋਹਾਲੀ, ਬੈਂਕ ਆਫ ਬੜੌਦਾ, ਖਰੜ, ਬੈਂਕ ਆਫ ਬੜੌਦਾ, ਸੰਤੇਮਾਜਰਾ (ਮੋਹਾਲੀ), ਸਟੇਟ ਬੈਂਕ ਆਫ ਇੰਡੀਆ, ਸੈਕਟਰ-68, ਮੋਹਾਲੀ ਅਤੇ ਸਟੇਟ ਬੈਂਕ ਆਫ ਇੰਡੀਆ, ਸੈਕਟਰ 82, ਮੋਹਾਲੀ ਦੇ ਸਟਾਫ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਵਚਨਬੱਧਤਾ ਵੀ ਪ੍ਰਗਟਾਈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸਮਾਗਮ ਜ਼ਿਲ੍ਹੇ ਵਿੱਚ 31 ਮਈ 2024 ਤੱਕ ਜਾਰੀ ਰਹਿਣਗੇ।