ਰਾਜਪੁਰਾ, 4 ਮਈ (ਭੂਸ਼ਨ ਧੀਮਾਨ)-ਯੂਥ ਕਾਂਗਰਸ ਜ਼ਿਲਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ਼ ਵੱਲੋਂ ਸ਼ੋਸ਼ਲ ਜਾਅਲੀ ਆਈ.ਡੀ ਬਣਾ ਕੇ ਕੂੜ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਦੇ ਲਈ ਡੀ.ਐਸ.ਪੀ ਰਾਜਪੁਰਾ ਨੂੰ ਮੰਗ ਪੱਤਰ ਸੌਂਪਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਯੂਥ ਕਾਂਗਰਸ ਜ਼ਿਲਾ ਪਟਿਆਲਾ ਦੇ ਪ੍ਰਧਾਨ ਮਿਲਟੀ ਕੰਬੋਜ਼ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ’ਤੇ ਜਾਅਲੀ ਫੇਸਬੁੱਕ ਆਈ.ਡੀ ਬਣਾ ਕੇ ਕੁਝ ਵਿਅਕਤੀਆਂ ਵੱਲੋਂ ਉਸਦੇ ਅਤੇ ਪਿਤਾ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੇ ਖਿਲਾਫ ਲੰਗਰਾਂ ਦੇ ਜਾਅਲੀ ਪਾਸ ਬਣਾ ਕੇ ਰਾਜਪੁਰਾ ਵਿੱਖੇ ਹੁੱਕਾ ਅਤੇ ਜੂਏ ਦੇ ਅੱਡੇ ਚਲਾਉਣ ਸਬੰਧੀ ਝੂਠੀਆਂ ਪੋਸਟਾਂ ਪਾ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।ਜਿਸ ਕਰਕੇ ਸਾਡੇ ਵਿਰੁੱਧ ਅਜਿਹੀ ਪੋਸਟ ਪਾਉਣ ਕਰਕੇ ਲੋਕਾਂ ਵਿੱਚ ਸਾਡੇ ਰਾਜਨੀਤਿਕ ਅਕਸ਼ ਨੂੰ ਕਾਫੀ ਧੱਕਾ ਲੱਗਾ ਹੈ ਸਾਡੀ ਇਮੇਜ਼ ਵੀ ਖਰਾਬ ਹੋਈ ਹੈ। ਉਨਾਂ ਡੀ.ਐਸ.ਪੀ ਰਾਜਪੁਰਾ ਅਕਾਸ਼ਦੀਪ ਸਿੰਘ ਔਲਖ ਨੂੰ ਮਾਣਯੋਗ ਐਸ.ਐਸ.ਪੀ ਪਟਿਆਲਾ ਦੇ ਨਾਂ ਮੰਗ ਪੱਤਰ ਸੌਂਪਦਿਆ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਟਰੇਸ ਕਰਕੇ ਸਾਡੇ ਵਿਰੁੱਧ ਝੂਠੀ ਤੇ ਬੇਬੁਨਿਆਦ ਟਿੱਪਣੀਆਂ ਕਰਨ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜ਼ੋਂ ਭਵਿੱਖ ’ਚ ਕੋਈ ਵੀ ਅਜਿਹਾ ਨਾ ਕਰ ਸਕੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਮੁਹੱਬਤ ਸਿੰਘ ਬਾਜਵਾ, ਬਲਦੀਪ ਸਿੰਘ ਬੱਲੂ ਸਮੇਤ ਹੋਰ ਹਾਜਰ ਸਨ।