ਮਾਰਿਆ ਗਿਆ ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕਮਾਂਡਰ ਬਸ਼ੀਰ ਅਹਿਮਦ
ਚੰਡੀਗੜ੍ਹ 21 ਫਰਵਰੀ(ਵਿਸ਼ਵ ਵਾਰਤਾ ਬਿਓਰੋ) -ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕਮਾਂਡਰ ਬਸ਼ੀਰ ਅਹਿਮਦ ਪੀਰ ਬੀਤੇ ਦਿਨ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਮਾਰਿਆ ਗਿਆ।ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਰਾਵਲਪਿੰਡੀ ਵਿਚ ਇਕ ਦੁਕਾਨ ਦੇ ਬਾਹਰ ਪੀਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਨੂੰ ਪਿਛਲੇ ਸਾਲ 4 ਅਕਤੂਬਰ ਨੂੰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਅੱਤਵਾਦੀ ਐਲਾਨਿਆ। ਉਹ ਸਾਬਕਾ ਅੱਤਵਾਦੀਆਂ ਨੂੰ ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ ਵਰਗੇ ਫਰੰਟ ਸੰਗਠਨਾਂ ਨਾਲ ਜੋੜਨ ਲਈ ਕਈ ਆਨਲਾਈਨ ਗਤੀਵਿਧੀਆਂ ਵਿੱਚ ਸ਼ਾਮਲ ਸੀ। ਜਾਣਕਾਰੀ ਅਨੁਸਾਰ ਬਸ਼ੀਰ ਨਮਾਜ਼ ਅਦਾ ਕਰਨ ਲਈ ਆਪਣੇ ਘਰ ਨੇੜੇ ਮਸਜਿਦ ਗਿਆ ਸੀ। ਮਸਜਿਦ ਤੋਂ ਬਾਹਰ ਆ ਕੇ ਉਹ ਇੱਕ ਦੁਕਾਨ ਕੋਲ ਜਾ ਖੜ੍ਹਾ ਹੋਇਆ। ਇਸ ਦੌਰਾਨ ਦੋ ਹਮਲਾਵਰ ਬਾਈਕ ‘ਤੇ ਆਏ ਅਤੇ ਬਸ਼ੀਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਬਸ਼ੀਰ ਅਹਿਮਦ ਨੂੰ ਇਮਤਿਆਜ਼ ਆਲਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਜੰਮੂ-ਕਸ਼ਮੀਰ ‘ਚ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ‘ਚ ਇਸ ਦਾ ਹੱਥ ਸੀ। ਉਹ ਜੰਮੂ-ਕਸ਼ਮੀਰ ‘ਚ ਹਾਜੀ, ਪੀਰ ਅਤੇ ਇਮਤਿਆਜ਼ ਦੇ ਕੋਡ ਨਾਵਾਂ ‘ਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਬਸ਼ੀਰ ਪਿਛਲੇ ਕੁਝ ਸਾਲਾਂ ਤੋਂ ਰਾਵਲਪਿੰਡੀ ‘ਚ ਰਹਿ ਰਿਹਾ ਸੀ। ਪਾਕਿਸਤਾਨ ਸਰਕਾਰ ਨੇ ਉਸ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦਿੱਤੀ ਸੀ।