ਮਾਰਚ ਦੇ ਪਹਿਲੇ ਦਿਨ ਹੀ ਪਈ ਮਹਿੰਗਾਈ ਦੀ ਮਾਰ
ਘਰੇਲੂ LPG ਸਿਲੰਡਰ ਦੀ ਕੀਮਤ ਅਤੇ ਵਪਾਰਕ ਸਿਲੰਡਰ ਦੀ ਕੀਮਤ ‘ਚ ਵਾਧਾ
ਚੰਡੀਗੜ੍ਹ, 1ਮਾਰਚ(ਵਿਸ਼ਵ ਵਾਰਤਾ)- ਮਾਰਚ ਦੇ ਪਹਿਲੇ ਦਿਨ ਅੱਜ ਬੁੱਧਵਾਰ ਤੋਂ ਘਰੇਲੂ ਐਲਪੀਜੀ ਸਿਲੰਡਰ ਮਹਿੰਗਾ ਹੋ ਗਿਆ ਹੈ। 14.2 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ। ਇਸ ਦੇ ਨਾਲ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 350.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਹੁਣ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2119.50 ਰੁਪਏ ਹੋਵੇਗੀ, ਜਦੋਂ ਕਿ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1103 ਰੁਪਏ ਹੋਵੇਗੀ। ਵਧੀਆਂ ਦਰਾਂ 1 ਮਾਰਚ ਤੋਂ ਹੀ ਲਾਗੂ ਹੋਣਗੀਆਂ। ਘਰੇਲੂ ਸਿਲੰਡਰ ਦੀਆਂ ਕੀਮਤਾਂ 8 ਮਹੀਨਿਆਂ ਬਾਅਦ ਵਧਾਈਆਂ ਗਈਆਂ ਹਨ। ਇਸ ਤੋਂ ਪਹਿਲਾਂ 6 ਜੁਲਾਈ 2022 ਨੂੰ ਕੀਮਤਾਂ ਵਧਾਈਆਂ ਗਈਆਂ ਸਨ।