ਵਾਸ਼ਿੰਗਟਨ, 2 ਦਸੰਬਰ : ਸੋਸ਼ਲ ਮੀਡੀਆ ਵੈਬਸਾਈਟ ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਦੀ ਭੈਣ ਰੈਂਡੀ ਜਕਰਬਰਗ ਨਾਲ ਹਵਾਈ ਜਹਾਜ਼ ਵਿਚ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ| ਇਸ ਸਬੰਧੀ ਜਕਰਬਰਗ ਦੀ ਭੈਣ ਨੇ ਆਪਣੇ ਨਾਲ ਹੋਈ ਛੇੜਛਾੜ ਦੀ ਘਟਨਾ ਨੂੰ ਫੇਸਬੁੱਕ ਉਤੇ ਸ਼ੇਅਰ ਕਰਦਿਆਂ ਕਿਹਾ ਕਿ ਅਲਾਕਸ ਏਅਰਲਾਈਨਸ ਵਿਚ ਉਹ ਲਾਸ ਐਂਜਲਿਸ ਤੋਂ ਮੈਕਸਿਕੋ ਜਾ ਰਹੀ ਸੀ| ਰੈਂਡੀ ਨੇ ਏਅਰਲਾਈਨਸ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਹ ਆਪਣੇ ਕੋਲ ਬੈਠੇ ਵਿਅਕਤੀ ਤੋਂ ਅਸਹਿਜ ਮਹਿਸੂਸ ਕਰ ਰਹੀ ਸੀ ਕਿਉਂਕਿ ਹੋਰਨਾਂ ਲੋਕਾਂ ਬਾਰੇ ਭੱਦੀਆਂ ਟਿਪਣੀਆਂ ਕਰ ਰਿਹਾ ਸੀ, ਇਸ ਤੋਂ ਇਲਾਵਾ ਉਹ ਜਹਾਜ਼ ਵਿਚ ਚੜ੍ਹ ਰਹੀਆਂ ਮਹਿਲਾਵਾਂ ਬਾਰੇ ਵੀ ਭੱਦੀਆਂ ਟਿਪਣੀਆਂ ਕਰ ਰਿਹਾ ਸੀ| ਰੈਂਡੀ ਨੇ ਜਹਾਜ਼ ਕਰਮੀਆਂ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ, ਪਰ ਉਸ ਨੇ ਇਸ ਗੱਲ ਨੂੰ ਹਲਕੇ ਵਿਚ ਲੈਂਦਿਆਂ ਕਿਹਾ ਕਿ ਉਹ ਵਿਅਕਤੀ ਇਸ ਰੂਟ ਉਤੇ ਯਾਤਰਾ ਕਰਦਾ ਰਹਿੰਦਾ ਹੈ|
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...