ਮਾਮੂਲੀ ਜਿਹੇ ਸੜਕ ਹਾਦਸੇ ਨੂੰ ਲੈ ਕੇ ਨੌਜਵਾਨ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
ਚੰਡੀਗੜ੍ਹ ਨਗਰ ਨਿਗਮ ਵਿੱਚ ਕਰਦਾ ਕੰਮ ਕਰਦਾ ਸੀ ਨੌਜਵਾਨ-ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਘਟਨਾ ਦੇਖੋ ਵੀਡੀਓ
ਚੰਡੀਗੜ੍ਹ,23 ਮਈ(ਵਿਸ਼ਵ ਵਾਰਤਾ)-ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਮਾਮੂਲੀ ਸੜਕ ਹਾਦਸੇ ਨੂੰ ਲੈ ਕੇ ਹੋਏ ਝਗੜੇ ਵਿੱਚ ਵਿੱਚ ਇੱਕ 26 ਸਾਲਾ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ । ਮ੍ਰਿਤਕ ਦੀ ਪਛਾਣ ਮ੍ਰਿਤਕ ਦੀ ਪਛਾਣ ਸੂਰਜ ਕੁਮਾਰ ਵਾਸੀ ਵਾਲਮੀਕਿ ਮੁਹੱਲਾ ਮੋਰੀ ਗੇਟ ਵਜੋਂ ਹੋਈ ਹੈ ਜੋ ਕਿ ਚੰਡੀਗੜ੍ਹ ਨਗਰ ਨਿਗਮ (MC) ਵਿੱਚ ਠੇਕੇ ਤੇ ਕੰਮ ਕਰਦਾ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਚਾਰਾਂ ਵਿੱਚੋਂ ਇੱਕ ਹਮਲਾਵਰ ਦੀ ਪਛਾਣ ਰਾਜੇਸ਼ ਕੁਮਾਰ ਵਜੋਂ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਕਤ ਸਾਰੀ ਵਾਰਦਾਤ ਇਹ ਵਾਰਦਾਤ ਮੇਨ ਬਜ਼ਾਰ ਨੇੜੇ ਚਿਲਡਰਨ ਟ੍ਰੈਫਿਕ ਪਾਰਕ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਸੂਰਜ ਨੂੰ ਇੱਕ ਸੜਕ ਪਾਰ ਕਰਦੇ ਹੋਏ ਦੇਖਿਆ ਗਿਆ ਜਦੋਂ ਅਚਾਨਕ ਰਾਤ ਕਰੀਬ 11:20 ਵਜੇ ਉਲਟ ਦਿਸ਼ਾ ਤੋਂ ਆ ਰਹੇ ਚਾਰ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਨੇ ਇੱਕ ਪੰਚ ਲੈ ਕੇ ਪੀੜਤ ਦੇ ਮੂੰਹ ‘ਤੇ ਵਾਰ ਕੀਤਾ। ਕੈਮਰੇ ਦੀ ਫੁਟੇਜ ‘ਚ ਪੀੜਤ ਵਿਅਕਤੀ ਨੂੰ ਸੜਕ ‘ਤੇ ਡਿੱਗਦੇ ਅਤੇ ਦੋਸ਼ੀ ਉਸ ਨੂੰ ਲੱਤ ਮਾਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਤਿੰਨ ਨੇ ਨਕਾਬ ਪਾਇਆ ਹੋਇਆ ਸੀ ਅਤੇ ਚੌਥੇ ਨੇ ਹੈਲਮੇਟ ਪਾਇਆ ਹੋਇਆ ਸੀ।