ਸੰਗਰੂਰ ਦੇ ਪ੍ਰਾਇਮਰੀ ਵਿਭਾਗ ਚ 4700 ਤੋਂ ਵੱਧ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਆਖੀ
ਸੰਗਰੂਰ 26 ਮਈ( ਵਿਸ਼ਵ ਵਾਰਤਾ) : ਸਰਕਾਰੀ ਸਮਾਰਟ ਸਕੂਲ ਹੁਣ ਮਾਪਿਆਂ ਦੀ ਪਹਿਲੀ ਪਸੰਦ ਬਣਨ ਲੱਗੇ ਨੇ,ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਵੀ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਹੈ,ਸਕੂਲ ਅਜੇ ਖੁੱਲਣੇ ਹਨ,ਪਰ ਜ਼ਿਲ੍ਹੇ ਦੇ ਮਿਹਨਤੀ ਅਧਿਆਪਕਾਂ ਨੇ ਪਿਛਲੇ ਸਾਲ ਦੇ ਦਾਖਲੇ ਨੂੰ ਪਾਰ ਕਰ ਲਿਆ ਹੈ,ਚੰਗੀ ਖਬਰ ਇਹ ਵੀ ਹੈ ਕਿ ਇਕੱਲੇ ਪ੍ਰਾਇਮਰੀ ਵਿਭਾਗ ਚ 4713 ਤੋਂ ਵੱਧ ਬੱਚੇ ਪ੍ਰਾਇਵੇਟ ਸਕੂਲਾਂ ਨੂੰ ਅਲਵਿਦਾ ਕਹਿਕੇ ਆਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਫੱਗੂਵਾਲਾ ਚ 49 ਚ 45 ਬੱਚੇ ਅਤੇ ਵਡਿਆਉਣੀ ਪੱਤੀ ਸੰਗਰੂਰ ਚ ਆਏ 71 ਨਵੇਂ ਦਾਖਲਿਆਂ ਚ 50 ਬੱਚੇ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਆਖ ਆਏ ਹਨ।
ਸਿੱਖਿਆ ਅਫਸਰ ਐਲੀਮੈਂਟਰੀ ਡਾ ਪ੍ਰਭਸਿਮਰਨ ਕੌਰ ਦੀ ਸੁਚੱਜੀ ਅਗਵਾਈ ਅਤੇ ਸਹਾਇਕ ਡਾਇਰੈਕਟਰ ਕਮ ਨੋਡਲ ਅਫਸਰ ਸੰਗਰੂਰ ਜਸਵਿੰਦਰ ਕੌਰ ਦੀ ਵਿਭਾਗੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਕਰਕੇ ਸਿੱਖਿਆ ਵਿਭਾਗ ਦੇ ਹਰ ਟੀਚੇ ਨੂੰ ਫਤਹਿ ਕੀਤਾ ਹੈ, ਇਨ੍ਹਾਂ ਸਿੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਇਸ ਸਫਲਤਾ ਲਈ ਸਭਨਾਂ ਧਿਰਾਂ ਦੀ ਮਿਹਨਤ ਹੈ,ਪਰ ਇਸ ਤੋਂ ਪਹਿਲਾ ਅਧਿਆਪਕਾਂ ਵੱਲ੍ਹੋ ਹਰ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀ ਨੀਤੀ ਤੇ ਮਿਹਨਤ ਵੀ ਹੁਣ ਰੰਗ ਲਿਆ ਰਹੀ ਹੈ।
ਫੱਗੂਵਾਲਾ ਸਕੂਲ ਦੇ ਚੇਅਰਮੈਨ ਤਰਸੇਮ ਖਾਨ,ਸਮਾਜ ਸੇਵੀ ਅਮਰਿੰਦਰ ਸਿੰਘ,ਹੈੱਡ ਟੀਚਰ ਰਣਵੀਰ ਕੌਰ,ਸ਼ਿਵਾਨੀ ਵਡਿਆਉਣੀ ਪੱਤੀ ਲੋਗੋਵਾਲ ਦਾ ਕਹਿਣਾ ਸੀ ਕਿ ਕੋਈ ਸਮਾਂ ਸੀ,ਜਦੋਂ ਸਰਕਾਰੀ ਸਕੂਲਾਂ ਚ ਪੜ੍ਹਾਈ ਸਕੂਲ ਦਾ ਕੋਈ ਮਹੌਲ ਨਹੀਂ ਸੀ, ਬੱਚਿਆਂ ਦੇ ਬੈਠਣ ਲਈ ਤੱਪੜ, ਮਾੜੇ ਬਲੈਕ ਬੋਰਡ ,ਪੁਰਾਣੀਆਂ ਬਿਲਡਿੰਗਾਂ, ਪਰ ਹੁਣ ਬੈਠਣ ਲਈ ਰੰਗਦਾਰ ਫਰਨੀਚਰ, ਚਮਕ ਦਮਕ ਵਾਲੀਆਂ ਬਿਲਡਿੰਗਾਂ,ਸਮਾਰਟ ਪ੍ਰੋਜੈਕਟਰ,ਈ ਕੰਟੈਂਟ ਅਤੇ ਹੋਰ ਬਹੁਤ ਸਾਹੂਲਤਾਂ, ਜਿਸ ਕਰਕੇ ਪੜ੍ਹਾਈ ਦੇ ਮਿਆਰ ਚ ਚੋਖਾ ਵਾਧਾ ਹੋਇਆ ਹੈ,ਇਹੀ ਕਾਰਨ ਹੈ ਕਿ ਮਾਪੇ ਹੁਣ ਪ੍ਰਾਈਵੇਟ ਦੀ ਥਾਂ ਸਰਕਾਰੀ ਸਕੂਲਾਂ ਦੀ ਚੋਣ ਕਰਨ ਲੱਗੇ ਹਨ।
ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈਕੇ ਪੰਜਵੀਂ ਤੱਕ 2591 ਬੱਚਿਆਂ ਦਾ ਨਵੇਂ ਦਾਖਲਿਆਂ ਚ ਵਾਧਾ ਹੋਇਆ ਹੈ,ਪਿਛਲੇ ਵਰ੍ਹੇ 56591 ਬੱਚੇ ਅਤੇ ਇਸ ਨਵੇਂ ਸ਼ੈਸਨ ਦੌਰਾਨ ਕੁਲ ਵਿਦਿਆਰਥੀਆਂ ਦੀ 59182 ਤੱਕ ਪਹੁੰਚ ਚੁੱਕੀ ਹੈ।
ਜ਼ਿਲ੍ਹੇ ਭਰ ਚ ਪ੍ਰਤੀਸ਼ਤ ਵਾਧੇ ਚ ਜਿਹੜੇ ਦਸ ਸਕੂਲਾਂ ਨੇ ਬਾਜ਼ੀ ਮਾਰੀ ਹੈ,ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਗੌਹਰਾ ਨੇ 81.8 ਪ੍ਰਤੀਸ਼ਤ,ਫੱਗੂਵਾਲਾ ਨੇ 77.8 ਪ੍ਰਤੀਸ਼ਤ ,ਧਰਮਗੜ ਛੰਨਾ ਨੇ 58.3 ਪ੍ਰਤੀਸ਼ਤ,ਅਲਬੇਲਪੁਰਾ ਨੇ 50.0 ਪ੍ਰਤੀਸ਼ਤ , ਘੁੰਨਸਪੁਰਾ ਨੇ 48.1 ਪ੍ਰਤੀਸ਼ਤ ,ਖੇੜੀ ਗਿੱਲਾ ਨੇ 47.9 ਪ੍ਰਤੀਸ਼ਤ,ਜਿਊਰਾ ਮਾਜਰਾ ਨੇ 47.4 ਪ੍ਰਤੀਸ਼ਤ , ਵਡਿਆਉਣੀ ਪੱਤੀ ਲੌਗੋਵਾਲ ਨੇ 47.0 ਪ੍ਰਤੀਸ਼ਤ,ਲਾਲੂ ਪੱਤੀ ਦਿੜਬਾ ਨੇ 45.8 ਪ੍ਰਤੀਸ਼ਤ , ਚਾਦੂ ਰਾਈੰਆ ਨੇ 42.9 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ ।
ਇਸੇ ਤਰਾਂ ਜੇ ਬੱਚਿਆ ਦੀ ਵੱਧ ਗਿਣਤੀ ਦੇ ਹਿਸਾਬ ਨਾਲ ਅੰਕੜਿਆ ਤੇ ਨਜ਼ਰ ਮਾਰੀਏ ਤਾਂ ਜਿਲੇ ਭਰ ਚੋ ਮੋਹਰੀ ਰਹਿਣ ਵਾਲੇ ਸਕੂਲਾਂ ਚ ਸਰਕਾਰੀ ਪ੍ਰਾਇਮਰੀ ਸਕੂਲ ਵਡਿਆਉਣੀ ਪੱਤੀ ਲੌਗੋਵਾਲ 71 ਬੱਚੇ,ਫੱਗੂਵਾਲਾ ਚ 49,ਮੰਡਵੀ ਚ 42,ਰਾਇਧਰਨਾ ਚ 39,ਬਾਜੀਗਰ ਬਸਤੀ ਧੂਰੀ ਚ 38,ਖਨੌਰੀ ਕਲਾ ਚ 38,ਹਰੀਜਨ ਬਸਤੀ ਭਵਾਨੀਗੜ 35,ਡੂਡੀਆ 34,ਹਰੀਪੁਰਾ 33, ਲਹਿਰਾਗਾਗਾ ਕੁੜੀਆ 33 ਨੇ ਕ੍ਰਮਵਾਰ ਵਾਧਾ ਦਰਜ ਕੀਤਾ ਹੈ ।
ਇਸੇ ਤਰਾਂ ਜਿਲੇ ਭਰ ਚੋ ਟੀਚਾ ਪੂਰਾ ਕਰਨ ਚ ਪਹਿਲੇ ਪੰਜ ਬਲਾਕਾਂ ਨੇ ਬਾਜ਼ੀ ਮਾਰੀ ਹੈ,ਉਹਨਾ ਚ ਸੰਗਰੂਰ-2 ਨੇ 9.3 ਪ੍ਰਤੀਸ਼ਤ,ਸੰਗਰੂਰ-1 ਨੇ 7.0 ਪ੍ਰਤੀਸ਼ਤ , ਮੂਨਕ ਨੇ 5.7 ਪ੍ਰਤੀਸ਼ਤ , ਧੂਰੀ ਨੇ 5.5 ਪ੍ਰਤੀਸ਼ਤ ,ਚੀਮਾ ਨੇ 5.3 ਪ੍ਰਤੀਸ਼ਤ ਅੰਕੜਾ ਦਰਜ ਕੀਤਾ ਹੈ।