ਮਾਨਸਾ ਦੇ ਸਾਰੇ ਵਾਰਡਾਂ ਵਿਚ ਕਾਂਗਰਸੀ ਉਮੀਦਵਾਰ ਵੱਡੀ ਜਿੱਤ ਹਾਸਲ ਕਰਨਗੇ ਰਾਜਾ ਵੜਿੰਗ
ਮਾਨਸਾ 11 ਫਰਵਰੀ( ਵਿਸ਼ਵ ਵਾਰਤਾ )-ਪੰਜਾਬ ਅੰਦਰ ਚੌਦਾਂ ਫਰਵਰੀ ਨੂੰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਮਾਨਸਾ ਦੇ ਵਾਰਡ ਨੰਬਰ 5 ਅਤੇ 13ਵਾਰਡ ਨੰਬਰ 10 ਜਗਤ ਰਾਮ ਗਰਗ ਦੇ ਬਾਗ਼ ਵਿੱਚ ਵੀ ਦੀ ਸਾਂਝੀ ਰੈਲੀ ਵਨ ਵੇ ਟ੍ਰੈਫਿਕ ਤੇ ਹੋਈ! ਵਾਰਡ ਨੰਬਰ ਪੰਜ ਤੋਂ ਕੁਲਵਿੰਦਰ ਕੌਰ ਮਹਿਤਾ ,ਪਤਨੀ ਸਤੀਸ਼ ਮਹਿਤਾ, ਵਾਰਡ ਨੰਬਰ 13ਤੋ ਰੰਜਨਾ ਮਿੱਤਲ, ਐਡਵੋਕੇਟ ਪਤਨੀ ਅਮਨ ਮਿੱਤਲ , ਵਾਰਡ ਨੰਬਰ 10 ਤੋਂ ਜਗਤ ਰਾਮ ਗਰਗ ,ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਨੇ ਕਿਹਾ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤਕ ਬਣਦਾ ਸੀ! ਕਾਂਗਰਸ ਦੀਆਂ ਸਰਕਾਰਾਂ ਨੇ ਜੋ ਵੀ ਬਣਾਇਆ ਨਵੀਂ ਆਈ ਕੇਂਦਰ ਦੀ ਮੋਦੀ ਸਰਕਾਰ ਨੇ ਸਭ ਤਹਿਸ ਨਹਿਸ ਕਰ ਦਿੱਤਾ !ਜੋ ਦੇਸ਼ ਲਈ ਬਹੁਤ ਹੀ ਮਾੜੀ ਭਾਵਨਾ ਨਾਲ ਕੀਤਾ ਹੋਇਆ ਕਾਰਜ ਹੈ !ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਤੁਸੀਂ ਕਾਂਗਰਸ ਪਾਰਟੀ ਦੇ ਐਮ ਸੀ ਵੀਰਾ ਨੂੰ ਜਿਤਾ ਕੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਵੋ ਮਾਨਸਾ ਦੇ 28 ਦੇ 27 ਵਾਰਡਾ ਵਿੱਚ ਅਤੇ ਗਿੱਦੜਬਾਹਾ ਦੇ 17 ਵਾਰਡਾਂ ਵਿੱਚ ਕਾਂਗਰਸ ਨੂੰ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਦੇ ਕੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਵੋ !ਆ ਰਹੀਆਂ ਦੋ 2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਡੀ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ! ਮੈਂ ਵੀ ਆਉਣ ਵਾਲੇ ਲੋਕ ਸਭਾ ਚੋਣਾ ਵਿਚ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇਕੇ ਤੁਹਾਡੇ ਸਹਿਯੋਗ ਨਾਲ ਜ਼ਰੂਰ ਹਰਾਵਾਂਗਾ ।ਤੁਸੀਂ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਕਾਂਗਰਸ ਪਾਰਟੀ ਨੇ ਸਾਰੇ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਹੈ। ਕਿ ਜੋ ਵੀ ਰਹਿੰਦੇ ਵਿਕਾਸ ਕਾਰਜ ਹਨ ਉਨ੍ਹਾਂ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ। ਕਾਗਰਸ ਪਾਰਟੀ ਦੀ ਝੋਲੀ ਵਿੱਚ ਜਿੱਤ ਪਾ ਕੇ ਮਾਨਸਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਯੋਗਦਾਨ ਪਾਓ ।ਤੁਹਾਡੇ ਵੱਲੋਂ ਜਿੱਤੇ ਹੋਏ ਉਮੀਦਵਾਰ ਸ਼ਹਿਰ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਤੁਹਾਡੀ ਵਾਰਡ ਦੇ ਐੱਮ ਸੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਦਿਨ ਰਾਤ ਸਹਿਰ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਵਿੱਚ ਅੱਗੇ ਰਹਿਣਗੇ ।ਇਸਇਸ ਮੌਕੇ ਉਨ੍ਹਾਂ ਨਹਿਰੂ ਕਾਲਜ ਰੋਡ ਗਲੀ ਨੰਬਰ ਛੇ ਭਾਰਤ ਨੰਬਰ ਤਿੰਨ ਚਾਰ ਬੱਨਵੇ ਟ੍ਰੈਫਿਕ ਰੋਡ ਵਾਰਡ ਨੰਬਰ ਪੁਰਾਣੀ ਸਬਜ਼ੀ ਮੰਡੀ ਵਾਰਡ ਨੰਬਰ 24, 15’27,ਨੇਡ਼ੇ ਸ਼ਿਵ ਪਾਰਵਤੀ ਮੰਦਰ ਵਾਰਡ ਨੰਬਰ 10 ਨਿੰਮ ਵਾਲੀ ਗਲੀ ਵਾਰਡ ਨੰਬਰ 19 ਲਾਈਨ ਭਵਨ ਨੇਡ਼ੇ ਕੇਵਲ ਦੇ ਆਰੇ ਵਾਲੀ ਗਲੀ ਵਾਰਡ ਨੰਬਰ 24 ਜੈਨ ਸਕੂਲ ਵਾਲੀ ਗਲੀ ਆਦਿ ਵਿੱਚ ਵੀ ਸੰਬੋਧਨ ਕੀਤਾ ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਪ੍ਰੇਮ ਮਿੱਤਲ,ਕਰਮ ਸਿੰਘ ਚੌਹਾਨ ਗੁਰਪ੍ਰੀਤ ਸਿੰਘ ਵਿੱਕੀ ,ਬਲਵਿੰਦਰ ਨਾਰੰਗ, ਅਰਸ਼ਦੀਪ ਗਾਗੋਵਾਲ , ਵਿਸ਼ਾਲ ਜੈਨ ਗੋਲਡੀ, ਪ੍ਰਸ਼ੋਤਮ ਬਾਂਸਲ ,ਪ੍ਰਵੀਨ ਗੁੱਲੇਲਾ ਪ ਆਦਿ ਕਾਂਗਰਸੀ ਆਗੂ ਹਾਜ਼ਰ ਸਨ ,ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਮਾਨਸਾ ਸ਼ਹਿਰ ਵਾਸੀਆਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕਰਵਾਉਣਗੇ ।