ਐਤਵਾਰ ਦਾ ਸਾਰਾ ਦਿਨ ਜ਼ਿਲ੍ਹਾ ਸਿੱਖਿਆ ਅਫਸਰ ਸੁਰਜੀਤ ਸਿੰਘ ਸਿੱਧੂ ਨੇ ਦਾਖਲਿਆਂ ਦੇ ਲੇਖੇ ਲਾਇਆ
ਮਾਨਸਾ 26 ਅਪ੍ਰੈਲ( ਵਿਸ਼ਵ ਵਾਰਤਾ)- ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਨਸਾ ਨੇ ਸੈਕੰਡਰੀ ਵਿਭਾਗ ਨੂੰ ਚੁਸਤ ਦਰੁਸਤ ਕਰਨ ਤੋਂ ਬਾਅਦ ਅੱਜ ਐਤਵਾਰ ਦਾ ਸਾਰਾ ਦਿਨ ਪ੍ਰਾਇਮਰੀ ਵਿਭਾਗ ਦੇ ਲੇਖੇ ਲਾਇਆ,ਉਨ੍ਹਾਂ ਬਲਾਕ ਸਿੱਖਿਆ ਅਫ਼ਸਰਾਂ,ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਅਤੇ ਸੈਂਟਰ ਹੈੱਡ ਟੀਚਰਾਂ ਨਾਲ ਜ਼ੂਮ ਐਪ ਤੇ ਮੀਟਿੰਗ ਕਰਦਿਆਂ ਅਧੂਰੇ ਡਾਟੇ ਨੂੰ ਤੁਰੰਤ ਪੂਰਾ ਕਰਨ ਦੀ ਹਦਾਇਤ ਕੀਤੀ ਅਤੇ ਸਕੂਲਾਂ ਚ ਬੱਚਿਆਂ ਦੇ ਵੱਧ ਤੋਂ ਵੱਧ ਦਾਖਲੇ ਕਰਨ ਦਾ ਸੱਦਾ ਦਿੱਤਾ,ਉਨ੍ਹਾਂ ਇਸ ਗੱਲ੍ਹੋ ਮਾਣ ਮਹਿਸੂਸ ਕੀਤਾ ਕਿ ਸਾਡੇ ਸਰਕਾਰੀ ਸਕੂਲ ਚਮਕ ਦਮਕ ਪੱਖੋਂ ਹੀ ਨਹੀੰ ,ਸਗੋ ਪੜ੍ਹਾਈ ਦੇ ਮਿਆਰ ਚ ਵੀ ਕਮਾਲ ਦੀ ਕਾਰਗੁਜ਼ਾਰੀ ਦਿਖਾ ਰਹੇ ਹਨ।
ਉਨ੍ਹਾਂ ਇਸ ਪੱਖੋ ਵੀ ਤਸੱਲੀ ਜ਼ਾਹਿਰ ਕੀਤੀ ਕਿ ਅਧਿਆਪਕਾਂ ਨੇ ਵਿਦਿਆਰਥੀਆਂ, ਮਾਪਿਆਂ ਨੂੰ ਜਾਗਰੂਕ ਕਰਨ ਚ ਵੱਡੀ ਭੂਮਿਕਾ ਨਿਭਾਈ। ਸ੍ਰੀ ਸਿੱਧੂ ਨੇ ਮੀਟਿੰਗ ਤੋਂ ਬਾਅਦ ਵੀ ਆਨਲਾਈਨ ਸਿੱਖਿਆ ਨੂੰ ਉਤਸ਼ਾਹਤ ਕਰ ਰਹੇ ਅਤੇ ਦਾਖਲਿਆਂ ਲਈ ਮਿਹਨਤ ਕਰ ਰਹੇ ਅਧਿਆਪਕਾਂ ਨਾਲ ਵੱਖ ਵੱਖ ਨੁਕਤੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ।
ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਡਿਪਟੀ ਡਾਇਰੈਕਟਰ ਰੇਨੂੰ ਮਹਿਤਾ ਨੇ ਦਾਅਵਾ ਕੀਤਾ ਕਿ ਬੇਸ਼ੱਕ ਕਰੋਨਾ ਕਰਫਿਊ ਦੇ ਮੱਦੇਨਜ਼ਰ ਬੰਦ ਪਏ ਸਕੂਲਾਂ ਕਾਰਨ ਪੜ੍ਹਾਈ ਪੱਖੋਂ ਕਾਫੀ ਦਿੱਕਤਾਂ ਆਈਆਂ, ਪਰ ਸਿੱਖਿਆ ਵਿਭਾਗ ਦੀ ਸੁਚੱਜੀ ਅਗਵਾਈ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨਾਲ ਪੂਰੇ ਪੰਜਾਬ ਚ ਅਸੀਂ ਆਨਲਾਈਨ ਪੜ੍ਹਾਈ ਜਾਰੀ ਰੱਖਣ ਚ ਸਿੱਖਿਆ ਵਿਭਾਗ ਨੇਪਹਿਲ ਕਦਮੀਂ ਕੀਤੀ ਹੈ, ਸਾਡੇ ਵਿਦਿਆਰਥੀਆਂ ਨੇ ਵੀ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਹੋਰਨਾਂ ਮੁਸ਼ਕਲਾਂ ਦੇ ਬਾਵਜ਼ੂਦ ਆਪਣੀ ਪੜ੍ਹਾਈ ਨੂੰ ਇਸ਼ੇਸ਼ ਤਵੱਜੋਂ ਦਿੱਤੀ ਹੈ,ਜਿਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਟਡਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ ਨੇ ਵੀ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕਰਨ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਬਲਾਕ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ,ਬਲਾਕ ਸਿੱਖਿਆ ਅਫਸਰ ਸਰਦੂਲਗੜ੍ਹ ਲਖਵਿੰਦਰ ਸਿੰਘ ਨੇ ਵੀ ਬੱਚਿਆਂ ਦੇ ਦਾਖਲੇ ਵਧਾਉਣ ਲਈ ਆਪਣੇ ਆਪਣੇ ਨੁਕਤੇ ਸਾਂਝੇ ਕੀਤੇ।
ਇਸ ਮੌਕੋ ਡਾਇਟ ਪ੍ਰਿੰਸੀਪਲ ਵਿਜੈ ਕੁਮਾਰ ਮਿੱਢਾ ,ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਗਰਨੈਬ ਮਘਾਣੀਆਂ, ਸਹਾਇਕ ਕੋਆਰਡੀਨੇਟਰ ਗਗਨ ਸ਼ਰਮਾ, ਸਮਾਰਟ ਸਕੂਲ ਕੋਆਰਡੀਨੇਟਰ ਜਗਜੀਤ ਵਾਲੀਆਂ, ਸੈ ਐਚ ਟੀ ਜਸ਼ਨਦੀਪ ਸਿੰਘ,ਬਲਜਿੰਦਰ ਸਿੰਘ , ਗੁਰਦੀਪ ਸਿੰਘ , ਮੈਡਮ ਲਵਲੀਨ ਸ਼ਰਮਾ, ਅਮਰਦੀਪ ਕੌਰ ਨੇ ਆਪਣੇ ਸੁਝਾਅ ਦਿੱਤੇ ।