ਮਾਨਸਾ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਦੀ ਗਿਣਤੀ ਹੋਵੇਗੀ ਬਠਿੰਡਾ ਵਿਖੇ
ਮਾਨਸਾ, 4 ਜੂਨ(ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਦੇ ਕੁੱਲ ਤਿੰਨੇ ਵਿਧਾਨ ਸਭਾ ਹਲਕਿਆਂ ਦੀ ਪਹਿਲੀ ਵਾਰ ਗਿਣਤੀ ਬਠਿੰਡਾ ਵਿਖੇ ਹੋਣ ਜਾ ਰਹੀ ਹੈ, ਜਿਸ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਗਿਣਤੀ ਏਜੰਟ ਅੱਜ ਸਵੇਰੇ ਹੀ ਬਠਿੰਡਾ ਲਈ ਰਵਾਨਾ ਹੋ ਗਏ ਹਨ।
ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ(ਬੁਢਲਾਡਾ), ਗੁਰਪ੍ਰੀਤ ਸਿੰਘ ਬਣਾਂਵਾਲੀ (ਸਰਦੂਲਗੜ੍ਹ), ਡਾ ਵਿਜੈ ਸਿੰਗਲਾ (ਮਾਨਸਾ) ਨੇ ਦੱਸਿਆ ਕਿ ਉਹ ਗਿਣਤੀ ਏਜੰਟਾਂ ਨੂੰ ਲੈ ਕੇ ਬਠਿੰਡਾ ਪਹੁੰਚ ਗਏ ਹਨ। ਇਸੇ ਤਰ੍ਹਾਂ ਭਾਜਪਾ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬਹੁਜਨ ਸਮਾਜ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਦੇ ਏਜੰਟ ਮਾਨਸਾ ਤੋਂ ਗਿਣਤੀ ਖਾਤਰ ਪੂਰੇ ਉਤਸ਼ਾਹ ਨਾਲ ਜ਼ਿਲ੍ਹਾ ਅਬਜਰਵਰ ਵਲੋਂ ਦਿੱਤੇ ਗਏ ਪਾਸ ਲੈਕੇ ਇਥੋਂ ਰਵਾਨਾ ਹੋ ਗਏ ਹਨ।