*ਮਾਨਵਤਾ ਦੀ ਸੇਵਾ ਲਈ ਪੁਲਿਸ ਦਾ ਜਾਗਰੁਕਤਾ ਅਭਿਐਨ ਚ ਲੋਕ ਲੈਣ ਲੱਗੇ ਦਿਲਚਸਪੀ*
*ਜਿਲ੍ਹੇ ਦੇ ਹਰ ਪਿੰਡ ਗਲੀ ਮੁਹੱਲੇ ਵਿੱਚ ਨੁੱਕੜ ਮੀਟਿੰਗਾਂ ਦਾ ਦੋਰ ਜਾਰੀ*
ਬਰੇਟਾ 12 ਜੁਲਾਈ : ਮਾਨਵਤਾ ਦੀ ਭਲਾਈ ਲਈ ਜਿਲ੍ਹਾਂ ਮਾਨਸਾ ਦੀ ਪੁਲਿਸ ਲੰਮੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ। ਜਿਸ ਤਹਿਤ ਕਰੋਨਾ ਮਹਾਮਾਰੀ ਦੇ ਅਨਲਾਕ, ਲਾਕਡਾਊਨ, ਕਰਫਿਊ ਦੇ ਸਮੇਂ ਦੌਰਾਨ ਪੁਲਿਸ ਦੇ ਸਹਿਯੋਗ ਨਾਲ ਕਰੋਨਾ ਤੋਂ ਫਹਿਤ ਹਾਸਲ ਕੀਤੀ। ਪੁਲਿਸ ਵੱਲੋਂ ਲੋਕਾਂ ਨੂੰ ਸਮੇਂ ਸਮੇਂ ਸਿਰ ਉਨ੍ਹਾਂ ਦੇ ਦਰ ਤੇ ਜਾ ਕੇ ਜਾਗਰੂਕ ਕਰਨ ਦੀ ਮੁਹਿੰਮ ਜਾਰੀ ਰੱਖੀ। ਇਸ ਲੜੀ ਵਜੋ ਅੱਜ ਸਥਾਨਕ ਸ਼ਹਿਰ ਦੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਮੁੱਖ ਦਫਤਰ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਪੰਜਾਬ ਪੁਲਿਸ ਦੇ ਸਟੇਟ ਅਵਾਰਡੀ ਬਲਵੰਤ ਸਿੰਘ ਭੀਖੀ ਨੇ ਕਿਹਾ ਕਿ ਨਸ਼ੇ ਨਾਲ ਹੋ ਰਹੀ ਬਰਬਾਦੀ ਤੇ ਤਬਾਹੀ ਤੋ ਬਚਣ ਲਈ ਜੋ ਸਾਡੇ ਪਰਿਵਾਰਕ ਰਿਸ਼ਤਿਆਂ ਸਮਾਜਿਕ ਅਤੇ ਆਰਥਿਕ ਤੋਰ ਤੇ ਵੱਡਾ ਨੁਕਸਾਨ ਕਰ ਰਹੀ ਹੈ। ਇਸ ਤੋਂ ਹਮੇਸ਼ਾ ਬਚਕੇ ਭਰਪੂਰ ਅਤੇ ਸ਼ੋਹਰਤ ਭਰਿਆ ਜੀਵਨ ਜੀਅ ਸਕਦੇ ਹਾ। ਮਾਨਸਾ ਜਿਲੇ ਦੀਆਂ ਸੈਂਕੜੇ ਪੰਚਾਇਤਾ, ਸੈਂਕੜੇ ਯੂਥ ਕਲੱਬ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਸਮਾਜਿਕ ਸੰਗਠਨ ਇਸ ਮੁਹਿੰਮ ਨੂੰ ਸਫਲ ਕਰਨ ਲਈ ਜੁਟੇ ਹੋਏ ਹਨ। ਆਪਾ ਸਭ ਰਲਕੇ ਇਸਦੀ ਪੂਰਨ ਸਫਲਤਾ ਲਈ ਪੁਲਿਸ ਦਾ ਸਹਿਯੋਗ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਅਤੇ ਡਰੱਗ ਤਸਕਰਾਂ ਨੂੰ ਕਾਨੂੰਨ ਹਵਾਲੇ ਕਰਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣਾ ਪਵਿੱਤਰ ਰੋਲ ਨਿਭਾ ਸਕਦੇ ਹਾ। ਇਸ ਤਰਾਂ ਹਰ ਇਕ ਨੂੰ ਵੱਧ ਵੱਧ ਰਲਕੇ ਸਫਲਤਾ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਪੁਲਿਸ ਵਲੋ ਨਸ਼ਾ ਛਡਾਊ ਕੇਂਦਰਾ ਅਤੇ ਆਉਟਡੋਰ ਅੰਦਰ ਮੁਫਤ ਮੈਡੀਕਲ ਦਵਾਈਆਂ ਦੇ ਕੇ ਨਸ਼ੇ ਦੇ ਆਦੀ ਲੋਕਾਂ ਨੂੰ ਇਸ ਲਾਹਨਤ ਤੋਂ ਛੁਟਕਾਰਾ ਦਿਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪ੍ਰਧਾਨ ਛਿੰਦਰਪਾਲ ਸਿੰਘ ਨੇ ਆਪਣੇ ਮਜਦੂਰ ਭਰਾਵਾਂ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਐਸ ਐਚ ਓ ਜਸਕਰਨ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾ ਕਿਹਾ ਕਿ ਆਉਣ ਵਾਲੀ ਪੁਲਿਸ, ਫੋਜ਼ ਭਰਤੀ ਲਈ ਨੋਜਵਾਨਾਂ ਨੂੰ ਖੇਡ ਦੇ ਮੈਦਾਨਾ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੋਕੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ, ਗੁਰਸੇਵਕ ਸਿੰਘ, ਗਗਨਦੀਪ ਸਿੰਘ, ਜਰਨੈਲ ਸਿੰਘ, ਸੁਖਦਰਸ਼ਨ ਸਿੰਘ ਆਦਿ ਹਾਜਰ ਸਨ।