ਚੰਡੀਗੜ 30 ਅਕਤੂਬਰ ( ਵਿਸ਼ਵ ਵਾਰਤਾ) -ਮੋਹਾਲ਼ੀ:ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਜ਼ਿਲ੍ਹਾ ਮੋਹਾਲ਼ੀ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਸਤਿੰਦਰ ਸਿੰਘ ਪੀ.ਪੀ.ਐੱਸ. ਨਾਲ਼ ਮੁਲਾਕਾਤ ਕਰਕੇ ਮਾਈਨਿੰਗ ਮਾਫ਼ੀਆ ਨੂੰ ਠੱਲ੍ਹ ਪਾਉਣ ਲਈ ਗੱਲ-ਬਾਤ ਕੀਤੀ। ਬਡਹੇੜੀ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਜਦੋਂ ਉਹਨਾਂ ਦੇ ਧਿਆਨ ਆਇਆ ਤਾਂ ਪੁਲਿਸ ਨੇ ਚੌਕਸੀ ਕੀਤੀ ਹੈ ਕਈ ਜੇ.ਸੀ.ਬੀ.ਮਸ਼ੀਨਾਂ ਕਬਜ਼ੇ ਵਿੱਚ ਲਈਆਂ ਹਨ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਬਡਹੇੜੀ ਨੇ ਦੱਸਿਆ ਕਿ ਉਹ ਖ਼ੁਦ ਮਾਈਨਿੰਗ ਦਾ ਕਾਨੂੰਨੀ ਤੌਰ ‘ਤੇ ਕਾਰੋਬਾਰ ਕੀਤਾ ਹੈ ਕਈ ਠੇਕੇਦਾਰ ਉਹਨਾਂ ਨੂੰ ਦੱਸਦੇ ਹਨ ਕਿ ਇਸ ਗੈਰਕਾਨੂਨੀ ਕਾਰੋਬਾਰ ਵਿੱਚ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਰਿੰਦਰ ਢਿੱਲੋਂ ਸ਼ਾਮਲ ਹੈ ਕਈ ਬਾਦਲ ਦਲਦਲ ਦੇ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦਲਜੀਤ ਸਿੰਘ ਚੀਮਾ ਦੀ ਸਰਪ੍ਰਸਤੀ ਹੇਠ ਇਸ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਹਰਮੀਤ ਸਿੰਘ ਭੀਟੀਵਾਲ਼ਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਵੀ ਸੰਬੰਧਤ ਹਨ ਮੋਹਾਲ਼ੀ ਜ਼ਿਲ੍ਹੇ ਦੇ ਬਲਾਕ ਮਾਜਰੀ ਅਤੇ ਖਰੜ ਦੇ ਵਾਸੀ ਜ਼ਿਮੀਂਦਾਰ ਬਹੁਤ ਪ੍ਰੇਸ਼ਾਨ ਹਨ।ਬਡਹੇੜੀ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਇਲਾਕਾ ਵਾਸੀ ਦੇ ਰਹੇ ਹਨ ਕਿ ਕਾਨੂੰਨੀ ਤੌਰ ‘ਤੇ ਮਾਈਨਿੰਗ ਦਾ ਕੰਮ ਕਰਨ ਵਾਲ਼ੇ ਠੇਕੇਦਾਰ ਵੀ ਪ੍ਰੇਸ਼ਾਨ ਹਨ ਬਡਹੇੜੀ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਨੇ ਮਾਈਨਿੰਗ ਮਾਫ਼ੀਆ ਨਾਲ਼ ਪੂਰੀ ਮੁਸ਼ਤੈਦੀ ਨਾਲ਼ ਨਜਿੱਠਣ ਲਈ ਬੈਠਕ ਸਮੇਂ ਹਾਜ਼ਰ ਉਪ ਪੁਲਿਸ ਕਪਤਾਨ ਮਹੇਸ਼ ਇੰਦਰ ਸਿੰਘ ਨੂੰ ਤਾਲਮੇਲ ਰੱਖਣ ਲਈ ਕਿਹਾ ਬੈਠਕ ਕੁੱਲ ਮਿਲਾ ਕੇ ਤਸੱਲੀਬਖਸ਼ ਰਹੀ ਉਮੀਦ ਹੈ ਕਿ ਮਾਈਨਿੰਗ ਮਾਫੀਆ ਨੂੰ ਠੱਲ੍ਹ ਪੈਣ ਦੀ ਉਮੀਦ ਜਾਗੀ ਹੈ।
‘AAP’ ਆਗੂਆਂ ਨੇ ਡਾ. ਅੰਬੇਡਕਰ ਦੀ ਤੋੜ-ਫੋੜ ਕੀਤੀ ਗਈ ਮੂਰਤੀ ‘ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਕੀਤੇ ਭੇਟ
'AAP' ਆਗੂਆਂ ਨੇ ਡਾ. ਅੰਬੇਡਕਰ ਦੀ ਤੋੜ-ਫੋੜ ਕੀਤੀ ਗਈ ਮੂਰਤੀ 'ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਕੀਤੇ ਭੇਟ 'ਆਪ'...