ਲੁਧਿਆਣਾਃ 4ਮਾਰਚ (ਵਿਸ਼ਵ ਵਾਰਤਾ)-ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ।
ਜਿਸ ਦੀ ਪ੍ਰਧਾਨਗੀ ਪ੍ਰੋ ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਡਮੀ ਨੇ ਕੀਤੀ।
ਆਰੰਭ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਪ੍ਰਧਾਨ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਬਦਲਦੀਆਂ ਸਥਿਤੀਆਂ ਅਨੁਸਾਰ ਅੱਜ ਹਰ ਮਨੁੱਖ ਉਹ ਆਪਣੀ ਮਾਂ ਬੋਲੀ ਤੋਂ ਇਲਾਵਾ ਜਿੰਨੀਆਂ ਵੱਧ ਭਾਸ਼ਾਵਾਂ ਆਉਂਦੀਆਂ ਹਨ ਉਹ ਉਸ ਦੀ ਅਮੀਰੀ ਮੰਨੀ ਜਾਂਦੀ ਹੈ ਪਰ ਇਸ ਪੱਖੋਂ ਅਮੀਰ ਹੁੰਦਿਆਂ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਨਹੀਂ ਵਿਸਾਰਨਾ ਚਾਹੀਦਾ। ਇਸ ਤੋਂ ਬਾਅਦ ਕਵੀ ਦਰਬਾਰ ਦਾ ਆਗਾਜ਼ ਹੋਇਆ ਜਿਸ ਵਿੱਚ ਸੁਰਿੰਦਰ ਸਿੰਘ ਸੁੰਨੜ (ਅਮਰੀਕਾ), ਸੁਰਿੰਦਰ ਸਿਦਕ (ਆਸਟ੍ਰੇਲੀਆ), ਨਕਸ਼ਦੀਪ ਪੰਜਕੋਹਾ (ਅਮਰੀਕਾ), ਦਲਜਿੰਦਰ ਰਹਿਲ (ਇਟਲੀ), ਜੀਤ ਸੁਰਜੀਤ (ਬੈਲਜੀਅਮ), ਡਾ ਨਵਜੋਤ ਕੌਰ (ਜਲੰਧਰ), ਸਹਿਜਪ੍ਰੀਤ ਸਿੰਘ ਮਾਂਗਟ (ਲੁਧਿਆਣਾ), ਪਰਮਜੀਤ ਕੌਰ ਮਹਿਕ (ਲੁਧਿਆਣਾ), ਹਰਪ੍ਰੀਤ ਕੌਰ ਸੰਧੂ (ਪਟਿਆਲਾ), ਸਰਬਜੀਤ ਕੌਰ (ਹਾਜੀਪੁਰ) ਅਤੇ ਵਿਸ਼ੇਸ਼ ਤੌਰ ਤੇ ਪਾਕਿਸਤਾਨ ਤੋਂ ਨਦੀਮ ਅਫ਼ਜ਼ਲ ਨੇ ਸ਼ਿਰਕਤ ਕੀਤੀ। ਸਭ ਕਵੀਆਂ ਨੇ ਮਨੁੱਖੀ ਜੀਵਨ ਵਿੱਚ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਦਰਸਾਉਂਦੇ ਕਵਿਤਾਵਾਂ ਸਰੋਤਿਆਂ ਦੇ ਰੂਬਰੂ ਕੀਤੀਆਂ।
ਪ੍ਰੋਫੈਸਰ ਗੁਰਭਜਨ ਗਿੱਲ ਨੇ ਆਪਣਾ ਪ੍ਰਧਾਨਗੀ ਭਾਸ਼ਣ ਕਰਦੇ ਹੋਏ ਕਿਹਾ ਕਿ ਪੰਜਾਬੀ ਇੰਨੇ ਅਮੀਰ ਭਾਸ਼ਾ ਹੈ ਜਿਹੜੀ ਮਨੁੱਖ ਦੀ ਹਰ ਸੰਵੇਦਨਾ ਹਰ ਭਾਵ-ਭਾਵ ਨੂੰ ਵਿਅਕਤ ਕਰਨ ਦੀ ਸਮਰੱਥਾ ਰੱਖਦੀ ਹੈ। ਮਾ ਬੋਲੀ ਸਾਨੂੰ ਸਦੀਆਂ ਤੋਂ ਸੰਭਾਲੀ ਗਿਆਨ ਪੋਟਲੀ ਸਾਨੂੰ ਸੌਂਪਦੀ ਹੈ ਜੋ ਅਸੀਂ ਭਵਿੱਖ ਪੀੜ੍ਹੀਆਂ ਨੂੰ ਸੌਂਪਣੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਹ ਕੁਦਰਤੀ ਹੈ ਜਦੋਂ ਮਨੁੱਖ ਆਪਣੀ ਧਰਤੀ ਆਪਣੀ ਮਾਂ ਬੋਲੀ ਤੋਂ ਦੂਰ ਜਾਂਦਾ ਹੈ ਤਾਂ ਉਸ ਨੂੰ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ, ਇਸ ਦਾ ਹੇਰਵਾ ਕਰਦਾ ਹੈ। ਉਨ੍ਹਾਂ ਨੇ ਮਾਤ ਭਾਸ਼ਾ ਦੇ ਮਹੱਤਵ ਤੋਂ ਵੀ ਸਰੋਤਿਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਬਾਬਾ ਫ਼ਰੀਦ ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨ, ਭਗਤਾਂ, ਕਿੱਸਾਕਾਰਾਂ ਤੇ ਸੂਫ਼ੀਆਂ ਦੇ ਹਵਾਲੇ ਨਾਲ ਆਪਣੇ ਵਿਚਾਰ ਮਾਂ ਬੋਲੀ ਚ ਹੀ ਰੂਪਮਾਨ ਕੀਤੇ। ਉਨ੍ਹਾਂ ਨੇ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਕਾਲਜ ਦੇ ਦੇ ਅਖੀਰ ਤੇ ਡਾ. ਭੁਪਿੰਦਰ ਸਿੰਘ ਵਲੋਂ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਕਵੀ ਦਰਬਾਰ ਦਾ ਸੰਚਾਲਨ ਪ੍ਰੋਫੈਸਰ ਸ਼ਰਨਜੀਤ ਕੌਰ ਲੋਚੀ ਵੱਲੋਂ ਕੀਤਾ ਗਿਆ। ਇਸ ਮੌਕੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ ਤੇ ਡਾ. ਤੇਜਿੰਦਰ ਕੌਰ ਵੀ ਹਾਜ਼ਰ ਸਨ।
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ - ਕੁੱਲ 56.20 ਫੀਸਦੀ ਹੋਈ ਵੋਟਿੰਗ ਕਪੂਰਥਲਾ , 21 ਦਸੰਬਰ (ਵਿਸ਼ਵ...