ਮਹੀਨੇ ਦੀ ਸ਼ੁਰੂਆਤ ‘ਚ LPG ਸਿਲੰਡਰ ਹੋਇਆ ਸਸਤਾ
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- LPG ਸਿਲੰਡਰ ਖਪਤਕਾਰਾਂ ਨੂੰ ਤੋਹਫਾ ਮਿਲਿਆ ਹੈ। ਤੇਲ ਮਾਰਕੀਟਿੰਗ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 72 ਰੁਪਏ ਦੀ ਕਟੌਤੀ ਕੀਤੀ ਹੈ। ਅੱਜ 1 ਜੂਨ ਤੋਂ ਦਿੱਲੀ ‘ਚ LPG ਸਿਲੰਡਰ 69.50 ਰੁਪਏ, ਕੋਲਕਾਤਾ ‘ਚ 72 ਰੁਪਏ, ਮੁੰਬਈ ‘ਚ 69.50 ਰੁਪਏ ਅਤੇ ਚੇਨਈ ‘ਚ 70.50 ਰੁਪਏ ਸਸਤਾ ਹੋ ਗਿਆ ਹੈ। ਇਹ ਬਦਲਾਅ ਸਿਰਫ਼ ਕਮਰਸ਼ੀਅਲ ਸਿਲੰਡਰਾਂ ‘ਚ ਹੀ ਹੋਇਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੇ ਰੇਟ ‘ਤੇ ਹੀ ਮਿਲੇਗਾ। ਅੱਜ ਤੋਂ ਦਿੱਲੀ ‘ਚ ਇਹ ਨੀਲਾ ਸਿਲੰਡਰ 1745.50 ਰੁਪਏ ਦੀ ਬਜਾਏ 1676.00 ਰੁਪਏ ‘ਚ ਮਿਲੇਗਾ। ਕੋਲਕਾਤਾ ਵਿੱਚ ਅੱਜ ਚੋਣਾਂ ਦਾ ਦਿਨ ਹੈ।