ਮਹਿੰਦਰਾ ਜ਼ਾਇਲੋ ਗੱਡੀ ਦੀ ਹੋਈ ਟਰਾਲੇ ਨਾਲ ਭਿਆਨਕ ਟੱਕਰ
4 ਦੀ ਮੌਕੇ ਤੇ ਹੀ ਹੋਈ ਮੌਤ,3 ਗੰਭੀਰ ਜ਼ਖ਼ਮੀ
ਮਾਨਸਾ 15 ਅਕਤੂਬਰ(ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ਵਿਖੇ ਇੱਕ ਮਹਿੰਦਰਾ ਜਾਇਲੋ ਗੱਡੀ ਦੀ ਟਰਾਲੇ ਨਾਲ ਟੱਕਰ ਹੋ ਗਈ, ਜਿਸ ਵਿਚ ਪੁਲੀਸ ਅਨੁਸਾਰ ਚਾਰ ਜਾਣਿਆ ਦੀ ਮੌਤ ਹੋ ਗਈ ਹੈ ਅਤੇ 3 ਜਣੇ ਜ਼ਖ਼ਮੀ ਹੋ ਗਏ ਹਨ। ਆਮ ਰਾਹਗੀਰਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 5 ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਇਲੋ ਗੱਡੀ ਖੜ੍ਹੇ ਟਰਾਲੇ ਵਿੱਚ ਬੱਝੀ ਹੈ।
ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।ਇਹ ਗੱਡੀ ਮਾਲੇਰਕੋਟਲਾ ਤੋਂ ਤਲਵੰਡੀ ਸਾਬੋ ਆ ਰਹੀ ਦੱਸੀ ਗਈ ਹੈ।ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੱਡੀ ਨੰਬਰ ਪੀ ਬੀ 13 9397 ਵਿਚ ਸਵਾਰ ਲੋਕਾਂ ਦੀ ਮੌਤ ਹੋਈ ਹੈ।
ਪੁਲੀਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਪਛਾਣ ਹੋ ਗਈ ਹੈ, ਜਿੰਨ੍ਹਾਂ ਵਿੱਚ ਪਰਮਜੀਤ ਕੌਰ ਪਤਨੀ ਸੁਖਮਿੰਦਰ ਸਿੰਘ, ਨਸੀਬ ਕੌਰ, ਪਤਨੀ ਭਗਵਾਨ ਸਿੰਘ, ਭੋਲਾ ਰਾਮ ਪੁੱਤਰ ਵਰਖਾ ਰਾਮ, ਰਾਜ ਕੁਮਾਰ ਪੁੱਤਰ ਵਰਖਾ ਰਾਮ ਸ਼ਾਮਲ ਹਨ।
ਇਸੇ ਤਰ੍ਹਾਂ ਜ਼ਖ਼ਮੀਆਂ ਵਿਚ ਜਾਇਲੋ ਗੱਡੀ ਦਾ ਡਰਾਈਵਰ ਰਛਪਾਲ ਸਿੰਘ, ਰੇਖਾ ਗਰਗ, ਮਨੀ ਸਿੰਘ ਸ਼ਾਮਲ ਹਨ।