ਟੋਕਿਓ ਉਲੰਪਿਕ 2020
ਮਹਿਲਾ ਸਿੰਗਲਜ਼ ਬੈਡਮਿੰਟਨ ਵਿੱਚ ਭਾਰਤ ਦੀ ਸੋਨ ਤਗ਼ਮਾ ਜਿੱਤਣ ਦੀ ਉਮੀਦ ਹੋਈ ਧੁੰਦਲੀ
ਪੀ ਵੀ ਸਿੰਧੂ ਨੂੰ ਚੀਨ ਦੀ ਤਾਈ ਜ਼ੂ ਨੇ ਸੈਮੀਫਾਈਨਲ ਹਰਾਇਆ
ਚੰਡੀਗੜ੍ਹ, 31 ਜੁਲਾਈ (ਵਿਸ਼ਵ ਵਾਰਤਾ) ਮਹਿਲਾ ਸਿੰਗਲਜ਼ ਬੈਡਮਿੰਟਨ ਵਿੱਚ ਭਾਰਤ ਦੀ ਸੋਨ ਤਗ਼ਮੇਂ ਦੀ ਉਮੀਦ ਧੁੰਦਲੀ ਹੋ ਗਈ,ਜਦੋਂ ਪੀਵੀ ਸਿੰਧੂ ਨੇ ਸ਼ਨੀਵਾਰ ਨੂੰ ਇੱਥੇ ਸੈਮੀਫਾਈਨਲ ਵਿੱਚ ਤਾਈ ਜ਼ੂ-ਯਿੰਗ ਤੋਂ 18-21, 12-21 ਨਾਲ ਸਿੱਧੀ ਗੇਮਾਂ ਵਿੱਚ ਹਾਰ ਖਾਧੀ। ਸਿੰਧੂ, ਜੋ ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਹੈ, ਹੁਣ ਕਾਂਸੀ ਦੇ ਤਗਮੇ ਲਈ ਚੀਨ ਦੀ ਹੀ ਬਿੰਗ ਜੀਆਓ ਨਾਲ ਮੁਕਾਬਲਾ ਕਰੇਗੀ।