ਮਹਿਲਾ ਪ੍ਰੀਮੀਅਰ ਲੀਗ ਸੀਜ਼ਨ-2 ‘ਚ RCB ਦੀ ਲਗਾਤਾਰ ਦੂਜੀ ਜਿੱਤ
ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ,28ਫਰਵਰੀ(ਵਿਸ਼ਵ ਵਾਰਤਾ) ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਮੰਗਲਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ -2 ‘ਚ ਆਪਣਾ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਟੀਮ ਨੇ ਗੁਜਰਾਤ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 107 ਦੌੜਾਂ ਬਣਾਈਆਂ। ਜਵਾਬ ‘ਚ ਆਰਸੀਬੀ ਨੇ 12.3 ਓਵਰਾਂ ‘ਚ 2 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਆਰਸੀਬੀ ਲਈ ਸੋਫੀ ਮੋਲੀਨੇਕਸ ਨੇ ਤਿੰਨ ਵਿਕਟਾਂ ਲਈਆਂ। ਸਮ੍ਰਿਤੀ ਮੰਧਾਨਾ ਨੇ 42 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਆਰਸੀਬੀ 4 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਇਸਦੇ ਅਤੇ ਮੁੰਬਈ ਦੇ ਬਰਾਬਰ ਅੰਕ ਹਨ, ਪਰ ਵੱਧ ਰਨ ਰੇਟ ਦੇ ਕਾਰਨ, ਆਰਸੀਬੀ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਇਸ ਦੇ ਨਾਲ ਹੀ ਗੁਜਰਾਤ ਚੌਥੇ ਤੋਂ ਆਖਰੀ ਸਥਾਨ ‘ਤੇ ਆ ਗਿਆ ਹੈ।