ਮਹਿਲਾ ਟੀ-20 ਵਿਸ਼ਵ ਕੱਪ- ਭਾਰਤ ਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਹੋਈ ਸ਼ਿਖਾ ਪਾਂਡੇ ਦਾ ਸ਼ਿਕਾਰ; ਪਰਤੀ ਪੈਵੇਲੀਅਨ
ਜਾਣੋ,ਲਾਈਵ ਸਕੋਰ
ਚੰਡੀਗੜ੍ਹ, 18ਫਰਵਰੀ(ਵਿਸ਼ਵ ਵਾਰਤਾ) ਮਹਿਲਾ ਟੀ-20 ਜੋ ਕਿ ਦੱਖਣੀ ਅਫਰੀਕਾ ਵਿੱਚ ਖੇਡਿਆ ਜਾ ਰਿਹਾ ਹੈ । ਅੱਜ ਭਾਰਤ ਅਤੇ ਇੰਗਲੈਂਡ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-2 ਵਿੱਚ ਭਿੜ ਰਹੇ ਹਨ। ਦੱਸ ਦਈਏ ਕਿ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ।
ਇੰਗਲੈਂਡ ਨੇ 14 ਓਵਰਾਂ ‘ਚ 4 ਵਿਕਟਾਂ ਗੁਆ ਕੇ 92 ਦੌੜਾਂ ਬਣਾ ਲਈਆਂ ਹਨ। ਨੈਟਲੀ ਸਾਇਵਰ ਅਤੇ ਐਮੀ ਜੋਨਸਕ੍ਰੀਜ਼ ‘ਤੇ ਹਨ। ਭਾਰਤ ਲਈ ਰੇਣੂਕਾ ਸਿੰਘ ਠਾਕੁਰ ਨੇ ਤਿੰਨ ਵਿਕਟਾਂ ਲਈਆਂ।