ਮਹਾਰਾਸ਼ਟਰ ਦੇ ਰਾਏਗੜ ‘ਚ ਜ਼ਮੀਨ ਖਿਸਕਣ ਕਾਰਨ 36 ਲੋਕਾਂ ਦੀ ਮੌਤ
ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚੋਂ ਜਾਨ ਗਵਾਉਣ ਵਾਲਿਆਂ ਤੇ ਜਖਮੀਆਂ ਨੂੰ ਸਹਾਇਤਾ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਮਹਾਰਾਸ਼ਟਰ ਦੇ ਰਾਏਗੜ ਜ਼ਿਲੇ ਦੀ ਮਹਾਦ ਤਹਿਸੀਲ ਵਿਚ ਵੀਰਵਾਰ ਸ਼ਾਮ ਨੂੰ ਜਮੀਨ ਖਿਸਕਣ ਕਾਰਨ 36 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਆਸ ਪਾਸ ਦੇ ਖੇਤਰ ਵਿੱਚ ਤਿੰਨ ਵੱਖ-ਵੱਖ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।
ਇਸ ਘਟਨਾ ਤੇ ਸ਼ੋਕ ਜਤਾਉਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ
“ਮਹਾਰਾਸ਼ਟਰ ਦੇ ਰਾਏਗੜ ‘ਚ ਜ਼ਮੀਨ ਖਿਸਕਣ ਕਾਰਨ ਹੋਏ ਜਾਨ ਦੇ ਨੁਕਸਾਨ ਤੋਂ ਪ੍ਰੇਸ਼ਾਨ। ਦੁਖੀ ਪਰਿਵਾਰਾਂ ਪ੍ਰਤੀ ਮੇਰਾ ਦੁੱਖ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ ਦੀ ਸਥਿਤੀ ‘ਤੇ ਨਜ਼ਦੀਕੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।“
ਇਸ ਦੇ ਨਾਲ ਹੀ ਜਾਨ ਗਵਾਉਣ ਵਾਲਿਆਂ ਨੂੰ 2 ਲੱਖ ਅਤੇ ਜਖਮੀਆਂ ਨੂੰ 50,000 ਦੀ ਰਾਸ਼ੀ ਦੇਣ ਦਾ ਐਲਾਨ ਪ੍ਰਧਾਨ ਮੰਤਰੀ ਦਫਤਰ ਨੇ ਕੀਤਾ ਹੈ।
ਦੱਸ ਦਈਏ ਕਿ ਹੁਣ ਤੱਕ ਮਹਾਰਾਸ਼ਟਰ ਵਿੱਚ 32 ਲਾਸ਼ਾਂ ਇਕ ਜਗ੍ਹਾ ਤੋਂ ਅਤੇ ਚਾਰ ਹੋਰ ਥਾਵਾਂ ਤੋਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ 30 ਤੋਂ ਵੱਧ ਲੋਕਾਂ ਦੇ ਜ਼ਮੀਨ ਖਿਸਕਣ ਕਾਰਨ ਨੀਚੇ ਫਸੇ ਹੋਣ ਦਾ ਸ਼ੱਕ ਹੈ।