ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਲੱਗੀ ਹਸਪਤਾਲ ਦੇ ਆਈਸੀਯੂ ਵਿੱਚ ਅੱਗ,10 ਕੋਰੋਨਾ ਮਰੀਜਾਂ ਦੀ ਮੌਤ
ਅਹਿਮਦਨਗਰ: ਅਹਿਮਦਨਗਰ ਦੇ ਸਿਵਲ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ 10 ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ।
ਰਾਜ ਦੇ ਸਿਹਤ ਵਿਭਾਗ ਦੇ ਨਾਸਿਕ ਖੇਤਰ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸੱਤ ਜ਼ਖ਼ਮੀ ਮਰੀਜ਼ਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ, ਜਦੋਂ ਕਿ ਬਾਕੀ ਪੰਜ ਮਰੀਜ਼ਾਂ ਦੀ ਹਾਲਤ ਸਥਿਰ ਹੈ।
ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਅਹਿਮਦਨਗਰ ਸਿਵਲ ਹਸਪਤਾਲ ਵਿੱਚ ਆਈਸੀਯੂ ਦੇ ਦੋ ਵਿੰਗ ਹਨ। ਇੱਕ ਪਹਿਲੀ ਮੰਜ਼ਿਲ ‘ਤੇ ਅਤੇ ਦੂਜੀ ਜ਼ਮੀਨੀ ਮੰਜ਼ਿਲ ‘ਤੇ ਜਿੱਥੇ ਅੱਗ ਲੱਗੀ ਸੀ।
ਸਾਰੇ 17 ਮਰੀਜ਼ ਹਸਪਤਾਲ ਦੀ ਹੇਠਲੀ ਮੰਜ਼ਿਲ ‘ਤੇ ਦਾਖਲ ਸਨ।
ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ।