ਮਸ਼ਹੂਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ
ਗੰਨਮੈਨ ਨੇ ਹੀ ਚਲਾਈਆਂ ਗੋਲੀਆਂ,ਸਾਥੀ ਦਾ ਵੀ ਹੋਈ ਮੌਤ
ਬਠਿੰਡਾ,7 ਜੁਲਾਈ(ਵਿਸ਼ਵ ਵਾਰਤਾ): ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਨਾਲ ਸੰਬੰਧਤ ਮਸ਼ਹੂਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਅੱਜ ਉਸ ਦੇ ਘਰ ਵਿਚ ਹੀ ਗੋਲੀਆਂ ਮਾਰ ਕੇ ਕਤਨ ਕਰ ਦਿੱਤਾ ਗਿਆ ਹੈ ।ਕੁਝ ਦਿਨ ਪਹਿਲਾਂ ਵੀ ਨਰੂਆਣਾ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ ,ਇਸ ਹਮਲੇ ਚ ਕੁਲਵੀਰ ਨਰੂਆਣਾ ਵਾਲ ਵਾਲ ਬਚ ਗਿਆ ਸੀ
ਦੱਸਿਆ ਜਾ ਰਿਹਾ ਹੈ ਕਿ ਉਸਦੇ ਗੰਨਮੈਨ ਵੱਲੋਂ ਹੀ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਵਿੱਚ ਉਸਦੇ ਸਾਥੀ ਚਮਕੌਰ ਸਿੰਘ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ।ਕੁਲਵੀਰ ਨਰੂਆਣਾ ਖ਼ਿਲਾਫ ਵੱਡੀ ਗਿਣਤੀ ਪੁਲੀਸ ਕੇਸ ਦਰਜ ਹਨ ਜਿਨ੍ਹਾਂ ਚ ਕਤਲ ਇਰਾਦਾ ਕਤਲ ਅਤੇ ਲੁੱਟਾਂ ਖੋਹਾਂ ਵੀ ਸ਼ਾਮਲ ਹੈ ।ਉਹ ਅੱਜ ਕੱਲ੍ਹ ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਸੀ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਜੁੜਿਆ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਬਠਿੰਡਾ ਪੁਲਸ ਨੇ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਹੈ ।ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ