ਟਨਲ ਦੀ ਖੁਦਾਈ ਦੌਰਾਨ ਵਾਪਰਿਆ ਭਿਆਨਕ ਹਾਦਸਾ
ਮਲਬੇ ਹੇਠਾਂ ਆਉਣ ਨਾਲ 3 ਮਜਦੂਰਾਂ ਦੀ ਮੌਤ,5 ਹੋਰ ਫਸੇ
ਚੰਡੀਗੜ੍ਹ,7 ਮਈ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਇਸ ਸਮੇਂ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਕਿੰਨੌਰ ਦੇ ਟਿਡੌਂਗ ਹਾਈਡ੍ਹੋ ਪ੍ਰਾਜੈਕਟ ਦੀ ਟਨਲ ਵਿੱਚ ਖੁਦਾਈ ਦੌਰਾਨ ਮਲਬੇ ਹੇਠਾਂ ਆਉਣ ਨਾਲ 3 ਮਜਦੂਰਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 5 ਤੋਂ 8 ਦੇ ਟਨਲ ਵਿੱਚ ਹੀ ਫਸੇ ਹੋਣ ਦਾ ਖਦਸ਼ਾ ਹੈ। ਸੁਰੱਖਿਆ ਦਸਤਿਆਂ ਵੱਲੋਂ ਲਗਾਤਾਰ ਮਜਦੂਰਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।