ਮਨੀ ਲਾਂਡ੍ਰਿੰਗ ਮਾਮਲੇ ਵਿੱਚ ਗ੍ਰਿਫਤਾਰ ਸੁਖਪਾਲ ਖਹਿਰਾ ਦੀ ਅਦਾਲਤ ਵਿੱਚ ਪੇਸ਼ੀ ਅੱਜ
ਚੰਡੀਗੜ੍ਹ,2 ਦਸੰਬਰ(ਵਿਸ਼ਵ ਵਾਰਤਾ) ਮਨੀ ਲਾਂਡ੍ਰਿੰਗ ਮਾਮਲੇ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਮੋਹਾਲੀ ਦੀ ਸਪੈਸ਼ਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇੇਗਾ। ਦੱਸ ਦਈਏ ਕਿ ਖਹਿਰਾ ਨੂੰ ਪਹਿਲਾਂ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਸੀ , ਜਿਸਤੋਂ ਬਾਅਦ 18 ਨਵੰਬਰ ਨੂੰ ਰਿਮਾਂਡ ਵਿੱਚ 14 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਸੀ।