ਮਨੀ ਲਾਂਡਰਿੰਗ ਮਾਮਲਾ : ED ਵੱਲੋਂ ਸ਼ਿਵ ਠਾਕਰੇ ਅਤੇ ਅਬਦੁ ਰੋਜ਼ਿਕ ਨੂੰ ਸੰਮਨ
ਚੰਡੀਗੜ੍ਹ,24ਫਰਵਰੀ(ਵਿਸ਼ਵ ਵਾਰਤਾ)- ਈਡੀ ਨੇ ਬਿੱਗ ਬੌਸ 16 ਦੇ ਮੁਕਾਬਲੇਬਾਜ਼ ਸ਼ਿਵ ਠਾਕਰੇ ਅਤੇ ਅਬਦੁ ਰੋਜ਼ਿਕ ਨੂੰ ਸੰਮਨ ਭੇਜਿਆ ਹੈ। ਦੋਵਾਂ ਨੂੰ ਡਰੱਗ ਮਾਫੀਆ ਅਲੀ ਅਸਗਰ ਸ਼ਿਰਾਜ਼ੀ ਦੀ ਹਸਲਰਸ ਹਾਸਪਿਟੈਲਿਟੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੇ ਸਾਹਮਣੇ ਪੇਸ਼ ਹੋਣਾ ਹੈ। ਈਡੀ ਨੇ ਜੇਲ੍ਹ ਵਿੱਚ ਬੰਦ ਡਰੱਗ ਮਾਫੀਆ ਅਲੀ ਅਸਗਰ ਸ਼ਿਰਾਜ਼ੀ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਲਈ ਸ਼ਿਵ ਠਾਕਰੇ ਅਤੇ ਅਬਦੁ ਰੋਜ਼ਿਕ ਨੂੰ ਸੰਮਨ ਭੇਜਿਆ ਹੈ। ਇਸ ਮਾਮਲੇ ਵਿੱਚ ਸ਼ਿਵ ਠਾਕਰੇ ਅਤੇ ਅਬਦੂ ਰੋਜ਼ਿਕ ਦੇ ਬਿਆਨ ਗਵਾਹ ਵਜੋਂ ਲਏ ਜਾ ਰਹੇ ਹਨ।