ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
ਅੰਮ੍ਰਿਤਸਰ, 16 ਅਪ੍ਰੈਲ : ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਭਿਆਨਕ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਗੁਰਸਾਹਬ ਸਿੰਘ ਦੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ। ਕਰੀਬ 1 ਮਹੀਨਾ ਪਹਿਲਾਂ 13 ਮਾਰਚ, 2024 ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਪੜ੍ਹਾਈ ਕਰਨ ਨੌਜਵਾਨ ਗਿਆ ਸੀ।
ਦੱਸਿਆ ਜਾ ਰਿਹਾ ਕਿ ਗੁਰਸਾਹਬ ਸਿੰਘ ਕਾਲਜ ਤੋਂ ਪੈਦਲ ਹੀ ਆ ਰਿਹਾ ਸੀ ਕਿ ਅਚਾਨਕ ਇਕ ਵੱਡਾ ਹਾਦਸਾ ਵਾਪਰਿਆ ਗਿਆ.ਜਿਥੇ 3 ਓਵਰ ਸਪੀਡ ਗੱਡੀਆਂ ਆਪਸ ’ਚ ਟਕਰਾਅ ਗਈਆਂ ਤੇ ਗੁਰਸਾਹਬ ਸਿੰਘ ਉਨ੍ਹਾਂ ਗੱਡੀਆਂ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ.ਗੁਰਸਾਹਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਕੀਤੀ ਮੰਗ ਤਾਂ ਜੋ ਉਨ੍ਹਾਂ ਨੂੰ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਜਲਦੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ।