ਭ੍ਰਿਸ਼ਟਾਚਾਰ ਤੋਂ ਬਾਅਦ ਹੁਣ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਵੱਡਾ ਐਕਸ਼ਨ ਲਵੇਗੀ ਪੰਜਾਬ ਸਰਕਾਰ!
ਪੜ੍ਹੋ,ਪੂਰੀ ਖਬਰ
ਚੰਡੀਗੜ੍ਹ,30 ਮਾਰਚ(ਵਿਸ਼ਵ ਵਾਰਤਾ)-ਭ੍ਰਿਸ਼ਟਾਚਾਰ ਤੇ ਕਾਬੂ ਪਾਉਣ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨਸ਼ੇ ਦੀ ਤਸਕਰੀ ਅਤੇ ਵਿਕਰੀ ਰੋਕਣ ਲਈ ਵੀ ਅਜਿਹਾ ਹੀ ਕਦਮ ਚੱਕਣ ਦੀ ਤਿਆਰੀ ਵਿੱਚ ਹੈ। ਜਾਣਕਾਰੀ ਅਨੁਸਾਰ ਸਰਕਾਰ ਜਲਦੀ ਹੀ ਐਂਟੀ ਕਰੱਪਸ਼ਨ ਹੈਲਪਲਾਈਨ ਦੀ ਤਰਜ ਤੇ ਨਸ਼ਾ ਤਸਕਰੀ ਦੀ ਸ਼ਿਕਾਇਤ ਦੇਣ ਲਈ ਵੀ ਹੈਲਪਲਾਈਨ ਨੰਬਰ ਜਾਰੀ ਕਰ ਸਕਦੀ ਹੈ। ਇਸ ਤੋਂ ਇਲਾਵਾ ਨਸ਼ੇ ਤੇ ਕਾਬੂ ਪਾਉਣ ਲਈ ਨਵੀਂ ਐਸਟੀਐਫ ਦੀ ਵੀ ਨਿਯੁਕਤੀ ਕੀਤੀ ਜਾਵੇਗੀ ,ਜਿਸ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਪੱਧਰ ਤੱਕ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤੇ ਜਾਣ ਦੀ ਚਰਚਾ ਹੈ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਇਸ ਐਸਟੀਐਫ ਦੇ ਕੰਮਾਂ ਤੇ ਨਿਗਰਾਨੀ ਰੱਖੀ ਜਾਵੇਗੀ। ਇਸ ਸੰਬੰਧ ਵਿੱਚ ਪੰਜਾਬ ਸਰਕਾਰ ਜਲਦ ਹੀ ਕੋਈ ਵੱਡੀ ਘੋਸ਼ਣਾ ਕਰ ਸਕਦੀ ਹੈ।