ਝਾਰਖੰਡ ਵਿੱਚ ਹਵਾ ‘ਚ ਲਟਕੇ 50 ਦੇ ਕਰੀਬ ਲੋਕ
ਆਰਮੀ ਦੇ ਜਵਾਨਾਂ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ
ਦੇਖੋ ਵੀਡੀਓ
ਚੰਡੀਗੜ੍ਹ,11 ਅਪ੍ਰੈਲ(ਵਿਸ਼ਵ ਵਾਰਤਾ)-ਝਾਰਖੰਡ ਦੇ ਸਭ ਤੋਂ ਉੱਚੇ ਤ੍ਰਿਕੂਟ ਰੋਪਵੇਅ ‘ਤੇ ਕੱਲ੍ਹ ਸ਼ਾਮ 5 ਵਜੇ 2 ਟਰਾਲੀਆਂ ਆਪਸ ‘ਚ ਟਕਰਾ ਗਈਆਂ।ਜਿਸ ਤੋਂ ਬਾਅਦ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਦੇ ਕਰੀਬ ਲੋਕ ਹਵਾ ਵਿੱਚ ਹੀ ਲਟਕੇ ਹੋਏ ਹਨ। NDRF ਦੀ ਟੀਮ ਨੇ ਪਹਾੜੀ ‘ਤੇ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੋਪਵੇਅ ‘ਤੇ ਹੇਠਾਂ ਤੋਂ ਆ ਰਹੀ ਟਰਾਲੀ ਉਪਰੋਂ ਜਾ ਰਹੀ ਟਰਾਲੀ ਨਾਲ ਟਕਰਾ ਗਈ। ਇਸ ਟੱਕਰ ‘ਚ ਰੋਪਵੇਅ ‘ਤੇ ਸਵਾਰ ਕਈ ਲੋਕ ਜ਼ਖਮੀ ਹੋ ਗਏ। ਹਾਦਸੇ ਸਮੇਂ ਦੋ ਦਰਜਨ ਤੋਂ ਵੱਧ ਟਰਾਲੀਆਂ ਹਵਾ ਵਿੱਚ ਉੱਡੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Rescue Operation Of Army Jawaans After Cable Cars Collide In #jharkhand pic.twitter.com/nEcFkKfywx
— wishav warta (@wishavwarta) April 11, 2022
ਇਸ ਹਾਦਸੇ ਨੂੰ 20 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਅਜੇ ਵੀ 18 ਟਰਾਲੀਆਂ ਹਵਾ ਵਿੱਚ ਹਨ। ਜਿਸ ਵਿੱਚ 48 ਲੋਕ ਸਵਾਰ ਹਨ।
ਹੁਣ ਮਿਲ ਰਹੀ ਜਾਣਕਾਰੀ ਅਨੁਸਾਰ ਫੌਜ ਨੇ ਰੋਪਵੇਅ ਹਾਦਸੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਸੰਭਾਲ ਲਿਆ ਹੈ। ਪਰ ਫਿਰ ਵੀ ਸਾਰੇ ਲੋਕਾਂ ਦੀ ਜ਼ਿੰਦਗੀ ‘ਤੇ ਸੰਕਟ ਬਣਿਆ ਹੋਇਆ ਹੈ। ਜਿਵੇਂ ਹੀ ਫੌਜ ਦਾ ਹੈਲੀਕਾਪਟਰ ਲੋਕਾਂ ਨੂੰ ਬਚਾਉਣ ਲਈ ਪਹੁੰਚ ਰਿਹਾ ਹੈ। ਟਰਾਲੀਆਂ ਪੱਖੇ ਦੀ ਹਵਾ ਨਾਲ ਕੰਬਣ ਲੱਗੀਆਂ ਹਨ। ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਦਿੱਕਤ ਆ ਰਹੀ ਹੈ।