ਭਿਆਨਕ ਸੜਕ ਹਾਦਸੇ ‘ਚ 2 ਸਕੇ ਭਰਾਵਾਂ ਦੀ ਮੌਤ
ਚੰਡੀਗੜ੍ਹ, 20 ਮਈ (ਵਿਸ਼ਵ ਵਾਰਤਾ) ਪਟਿਆਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਨਾਲ ਲੱਗਦੇ ਪਿੰਡ ਭੁਨਰਹੇੜੀ ਵਿਖੇ ਬੀਤੀ ਰਾਤ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਇਸ ਹਾਦਸੇ ‘ਚ 2 ਸਕੇ ਭਰਾਵਾਂ ਦੀ ਮੌਤ ਹੋ ਗਈ।ਇਸ ਦੌਰਾਨ ਉਨ੍ਹਾਂ ਦੇ 2 ਹੋਰ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕਾਰ ਨਾਲੇ ਦੀ ਸਲੈਬ ਨਾਲ ਟਕਰਾਅ ਕੇ ਗੰਦੇ ਨਾਲੇ ’ਚ ਡਿੱਗੀ ਪਈ ਸੀ। ਕਾਰ ਦੀ ਅਗਲੀ ਸੀਟ ’ਤੇ ਬੈਠੇ 2 ਵਿਅਕਤੀ ਸਹਿਕ ਰਹੇ ਸਨ ਅਤੇ 2 ਪਿਛਲੀ ਸੀਟ ਵਾਲੇ ਗੰਭੀਰ ਜ਼ਖ਼ਮੀ ਹੋਏ ਪਏ ਸਨ।ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ 2 ਨੌਜਵਾਨਾਂ ਦੀ ਰਸਤੇ ’ਚ ਹੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪ੍ਰਤੀਕ ਸਿੰਘ (25) ਅਤੇ ਹਰਸ਼ਦੀਪ ਸਿੰਘ (21) ਪੁੱਤਰ ਪਰਮਜੀਤ ਸਿੰਘ ਵਾਸੀ ਅਨਾਜ ਮੰਡੀ ਕੁਰੂਕਸ਼ੇਤਰ ਸਕੇ ਭਰਾਵਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਸਨ।