ਭਿਆਨਕ ਸੜਕ ਹਾਦਸੇ ‘ਚ 2 ਦੀ ਮੌਤ, 4 ਜ਼ਖਮੀ
ਕਾਬੁਲ, 8 ਜੂਨ (ਆਈ.ਏ.ਐਨ.ਐਸ./ਵਿਸ਼ਵ ਵਾਰਤਾ) ਉੱਤਰੀ ਅਫਗਾਨਿਸਤਾਨ ਦੇ ਜੌਜ਼ਜਾਨ ਸੂਬੇ ਵਿਚ ਇਕ ਸੜਖ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ, ਇੱਕ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਰਿਪੋਰਟ ਦਿੱਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਤੇਜ਼ ਰਫ਼ਤਾਰ ਕਾਰਨ ਸੜਕ ਤੋਂ ਲਾਂਭੇ ਹੋ ਗਈ ਅਤੇ ਜੌਜ਼ਜਾਨ ਨੂੰ ਗੁਆਂਢੀ ਬਲਖ ਸੂਬੇ ਨਾਲ ਜੋੜਨ ਵਾਲੇ ਹਾਈਵੇਅ ਦੇ ਨਾਲ ਪਲਟ ਗਈ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।