ਭਿਆਨਕ ਸੜਕ ਹਾਦਸੇ ’ਚ ਪਰਿਵਾਰ ਦੇ 6 ਜੀਆਂ ਦੀ ਮੌਤ
ਹੈਦਰਾਬਾਦ, 25 ਅਪ੍ਰੈਲ (ਵਿਸ਼ਵ ਵਾਰਤਾ)ਹੈਦਰਾਬਾਦ-ਵਿਜੇਵਾੜਾ ਰਾਸ਼ਟਰੀ ਰਾਜਮਾਰਗ ‘ਤੇ ਵੀਰਵਾਰ ਤੜਕੇ ਇਕ ਕਾਰ ਦੇ ਇੱਕ ਖੜੇ ਟਰੱਕ ਨਾਲ ਟਕਰਾਉਣ ’ਤੇ ਇੱਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇਹ ਹਾਦਸਾ ਤੇਲੰਗਾਨਾ ਦੇ ਸੂਰਯਾਪੇਟ ਜ਼ਿਲ੍ਹੇ ਦੇ ਕੋਡਾਡਾ ਕਸਬੇ ਦੇ ਦੁਰਗਾਪੁਰਮ ਸਟੇਜ ਨੇੜੇ ਵਾਪਰਿਆ। ਬੱਚੇ ਸਮੇਤ ਛੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕੋਡਾਡ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ, SUV ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਮ੍ਰਿਤਕਾਂ ਦੀ ਪਛਾਣ ਮਾਨਿਕਯੰਮਾ, ਚੰਦਰ ਰਾਓ, ਕ੍ਰਿਸ਼ਨਮ ਰਾਜੂ, ਸਵਰਨਾ, ਸ੍ਰੀਕਾਂਤ ਅਤੇ ਲਾਸਿਆ ਵਜੋਂ ਹੋਈ ਹੈ। ਖੰਮਮ ਜ਼ਿਲ੍ਹੇ ਨਾਲ ਸਬੰਧਤ ਇਹ ਪਰਿਵਾਰ ਵਿਜੇਵਾੜਾ ਜਾ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਓਵਰ ਸਪੀਡ ਕਾਰਨ ਟੱਕਰ ਹੋਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।