ਪੁਲਿਸ ਨੇ ਨਾਕਾਮ ਕੀਤੀ ਵੱਡੀ ਅੱਤਵਾਦੀ ਸਾਜਿਸ਼
ਭਾਰੀ ਮਾਤਰਾ ਵਿੱਚ ਧਮਾਕਾਖੇਜ ਸਮੱਗਰੀ ਸਮੇਤ 4 ਅੱਤਵਾਦੀ ਕਾਬੂ
ਪਾਕਿਸਤਾਨ ‘ਚ ਬੈਠੇ ਮਾਸਟਰਮਾਈਂਡ ਨਾਲ ਜੁੜੇ ਸਾਜਿਸ਼ ਦੇ ਤਾਰ
ਚੰਡੀਗੜ੍ਹ,5 ਮਈ(ਵਿਸ਼ਵ ਵਾਰਤਾ)- ਹਰਿਆਣਾ ਪੁਲਿਸ ਨੇ ਅੱਜ ਸਵੇਰੇ 4 ਵਜੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੇ ਨਾਕਾਬੰਦੀ ਕਰਕੇ ਪਾਕਿਸਤਾਨ ਤੋਂ ਡਰੋਨ ਰਾਂਹੀ ਭੇਜੇ ਗਏ ਭਾਰੀ ਮਾਤਰਾ ‘ਚ ਹਥਿਆਰ ਅਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਹੈ। ਇਹ ਹਥਿਆਰ 4 ਅੱਤਵਾਦੀਆਂ ਕੋਲੋਂ ਪ੍ਰਾਪਤ ਹੋਏ ਹਨ ਜੋ ਕਿ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹਨਾਂ ਨੂੰ ਤੇਲੰਗਾਨਾ ਲਿਜਾ ਰਹੇ ਸਨ ਅਤੇ ਇਹ ਸਾਰੇ ਇਨੋਵਾ ਗੱਡੀ ਵਿੱਚ ਸਵਾਰ ਸਨ। ਇਹਨਾਂ ਵਿੱਚੋਂ ਤਿੰਨ ਦਾ ਸੰਬੰਧ ਫਿਰੋੋਜ਼ਪੁਰ ਨਾਲ ਹੈ ਅਤੇ 1 ਲੁਧਿਆਣਾ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਇਹ ਦਹਿਸ਼ਤਗਰਦ ਕਈ ਥਾਵਾਂ ‘ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਹਥਿਆਰ ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਹਰਵਿੰਦਰ ਸਿੰਘ ਰਿੰਦਾ ਵੱਲੋਂ ਭੇਜੇ ਗਏ ਹਨ।