ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ
ਭਾਰੀ ਮਾਤਰਾ ਵਿੱਚ ਅਸਲੇ, ਹੈਰੋਇਨ ਅਤੇ ਕਰੋੜਾਂ ਰੁਪਏ ਦੀ ਨਕਦੀ ਸਮੇਤ 4 ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ, 8 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦ ਵਿਰੋਧੀ ਆਪ੍ਰੇਸ਼ਨ ਵਿੱਚ ਇੱਕ ਹੋਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਆਈਐਸਆਈ ਦੀ ਮਦਦ ਨਾਲ ਚੱਲ ਰਹੇ ਮਾਡਿਊਲ ਦੇ 4 ਅੱਤਵਾਦੀਆਂ ਨੂੰ ਵੱਡੀ ਅਸਲਾ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਹੈ।
Major blow to smuggling drone network in an effort to make #Punjab secure & safe as per vision of CM @BhagwantMann
Recovered: 1 MP-4 Rifle, 17 Pistols, 10 Magazines, 700+ ammunition rounds, Rs. 1.1 Crore INR and 500 Grams #Heroin (2/2)
— DGP Punjab Police (@DGPPunjabPolice) October 8, 2022