ਭਾਰਤ ਬਨਾਮ ਜ਼ਿੰਬਾਬਵੇ ਦੂਜਾ ਇਕ ਦਿਨਾ ਮੈਚ
ਭਾਰਤ ਨੇ ਟਾੱਸ ਜਿੱਤ ਕੇ ਚੁਣੀ ਗੇਂਦਬਾਜ਼ੀ
ਚੰਡੀਗੜ੍ਹ,20 ਅਗਸਤ(ਵਿਸ਼ਵ ਵਾਰਤਾ)-ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਵਨਡੇ ‘ਚ ਪਲੇਅਰ ਆਫ ਦਿ ਮੈਚ ਰਹੇ ਦੀਪਕ ਚਾਹਰ ਅੱਜ ਦਾ ਮੈਚ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਦਿੱਤਾ ਗਿਆ ਹੈ।
ਲਾਈਵ ਸਕੋਰ ਦੇਖਣ ਲਈ ਲਿੰਕ ਤੇ ਕਲਿੱਕ ਕਰੋ – https://www.bcci.tv/events/77/india-tour-of-zimbabwe-odi-series-2022/match/619/2nd-odi
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ-
ਭਾਰਤ: ਕੇਐੱਲ ਰਾਹੁਲ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸੰਜੂ ਸੈਮਸਨ (ਵਿਕੇਟ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਪ੍ਰਣੰਦਿਕ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ।
ਜ਼ਿੰਬਾਬਵੇ: ਤਕੁਦਜਵਾਨੇਸ ਕੈਟਾਨੋ, ਇਨੋਸੈਂਟ ਕਾਇਆ, ਸ਼ੌਨ ਵਿਲੀਅਮਜ਼, ਵੇਸਲੇ ਮਧਵੇਰੇ, ਸਿਕੰਦਰ ਰਜ਼ਾ, ਰੇਗਿਸ ਚੱਕਾਬਵਾ (ਸੀ ਅਤੇ ਡਬਲਯੂ ਕੇ), ਰਿਆਨ ਬਰਲ, ਲੂਕ ਜੋਂਗਵੇ, ਬ੍ਰੈਡ ਇਵਾਨਸ, ਵਿਕਟਰ ਨਿਯੂਚੀ, ਤਨਾਕਾ ਚਿਵਾਂਗਾ