ਭਾਰਤ ਬਨਾਮ ਸ਼੍ਰੀਲੰਕਾ ਪਹਿਲਾ ਟੀ-20
ਸ਼੍ਰੀਲੰਕਾ ਨੂੰ ਮਿਲਿਆ 163 ਦੌੜਾਂ ਦਾ ਟੀਚਾ
ਚੰਡੀਗੜ੍ਹ 3 ਜਨਵਰੀ(ਵਿਸ਼ਵ ਵਾਰਤਾ)- ਭਾਰਤ ਅਤੇ ਸ੍ਰੀਲੰਕਾ ਵਿਚਾਲੇ ਪਹਿਲੇ ਟੀ-20 ਮੈਚ ਵਿੱਚ ਦੀਪਕ ਹੁੱਡਾ ਅਤੇ ਅਕਸ਼ਰ ਪਟੇਲ ਵਿਚਾਲੇ ਆਖਰੀ 6 ਓਵਰਾਂ ‘ਚ ਮਜ਼ਬੂਤ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ 163 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 14.1 ਓਵਰਾਂ ‘ਚ 94 ਦੌੜਾਂ ਦੇ ਸਕੋਰ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਹੁੱਡਾ ਅਤੇ ਦੀਪਕ ਨੇ ਛੇਵੇਂ ਵਿਕਟ ਲਈ 35 ਗੇਂਦਾਂ ਵਿੱਚ ਅਜੇਤੂ 68 ਦੌੜਾਂ ਜੋੜ ਕੇ ਭਾਰਤ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ।
ਹੁੱਡਾ ਨੇ 23 ਗੇਂਦਾਂ ‘ਤੇ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 41 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਕਸ਼ਰ ਨੇ 20 ਗੇਂਦਾਂ ‘ਚ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 31 ਦੌੜਾਂ ਬਣਾਈਆਂ।
ਹੁੱਡਾ ਅਤੇ ਅਕਸ਼ਰ ਤੋਂ ਇਲਾਵਾ ਭਾਰਤ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ (37 ਦੌੜਾਂ) ਅਤੇ ਕਪਤਾਨ ਹਾਰਦਿਕ ਪੰਡਯਾ (29 ਦੌੜਾਂ) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ। ਸ਼ੁਭਮਨ ਗਿੱਲ (7), ਸੂਰਿਆਕੁਮਾਰ ਯਾਦਵ (7) ਅਤੇ ਸੰਜੂ ਸੈਮਸਨ (5) ਫਲਾਪ ਰਹੇ।
ਸ਼੍ਰੀਲੰਕਾ ਲਈ ਮਹੇਸ਼ ਤੀਕਸ਼ਾਨਾ, ਚਮਿਕਾ ਕਰੁਣਾਰਤਨੇ, ਧਨੰਜੈ ਡੀ ਸਿਲਵਾ, ਵਨਿੰਦੂ ਹਸਾਰੰਗਾ ਅਤੇ ਦਿਲਸ਼ਾਨ ਮਦੁਸ਼ੰਕਾ ਨੇ ਇਕ-ਇਕ ਵਿਕਟ ਹਾਸਲ ਕੀਤੀ।