ਭਾਰਤ ਬਨਾਮ ਵੈਸਟਇੰਡੀਜ਼ ਦੂਜਾ ਵਨਡੇ
ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਚੁਣੀ ਪਹਿਲਾਂ ਗੇਂਦਬਾਜ਼ੀ
ਪੜ੍ਹੋ, ਲਾਈਵ ਸਕੋਰ ਤੇ ਕੀ ਹੈ ਦੋਵਾਂ ਟੀਮਾਂ ਦੀ ਪਲੇਇੰਗ 11
ਚੰਡੀਗੜ੍ਹ,29ਜੁਲਾਈ(ਵਿਸ਼ਵ ਵਾਰਤਾ) ਭਾਰਤ-ਵੈਸਟਇੰਡੀਜ਼ ਵਨਡੇ ਸੀਰੀਜ਼ ਦਾ ਦੂਜਾ ਮੈਚ ਬਾਰਬਾਡੋਸ ਦੇ ਕੇਨਿੰਗਟਨ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੇ 4 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 18 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਕ੍ਰੀਜ਼ ‘ਤੇ ਹਨ।
ਪਲੇਇੰਗ ਇਲੈਵਨ
ਭਾਰਤ: ਹਾਰਦਿਕ ਪੰਡਯਾ(ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਉਮਰਾਨ ਮਲਿਕ ਅਤੇ ਮੁਕੇਸ਼ ਕੁਮਾਰ।
ਵੈਸਟਇੰਡੀਜ਼: ਬ੍ਰੈਂਡਨ ਕਿੰਗ, ਕਾਇਲ ਮੇਅਰਸ, ਅਲੀਕ ਅਥਾਨਾਜ਼, ਸ਼ਾਈ ਹੋਪ (ਕਪਤਾਨ ਅਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਕੇਸੀ ਕਾਰਟੀ, ਰੋਮੀਓ ਸ਼ੈਫਰਡ, ਯਾਨਿਕ ਕਰੀਆ, ਗੁਡਾਕੇਸ਼ ਮੋਟੀ, ਜੇਡੇਨ ਸੀਲਜ਼, ਅਲਜ਼ਾਰੀ ਜੋਸੇਫ।