ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੀ-20 ਮੈਚ
ਮੀਂਹ ਕਾਰਨ ਟਾੱਸ ਵਿੱਚ ਹੋਈ ਦੇਰੀ, ਪੜ੍ਹੋ ਹੁਣ ਕਦੋਂ ਸ਼ੁਰੂ ਹੋਵੇਗਾ ਮੈਚ
ਚੰਡੀਗੜ੍ਹ 18 ਨਵੰਬਰ(ਵਿਸ਼ਵ ਵਾਰਤਾ)-ਆਸਟ੍ਰੇਲੀਆ ‘ਚ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਅੱਜ ਨਿਊਜ਼ੀਲੈਂਡ ਖਿਲਾਫ ਤਿੰਨ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਣ ਜਾ ਰਹੀ ਹੈ। ਮੀਂਹ ਕਾਰਨ ਟਾਸ ਨਿਰਧਾਰਤ ਸਮੇਂ (ਸਵੇਰੇ 11:30) ‘ਤੇ ਨਹੀਂ ਹੋ ਸਕਿਆ। ਇਸ ਸਮੇਂ ਵੀ ਮੀਂਹ ਪੈ ਰਿਹਾ ਹੈ। ਟੀਮ ਦੀ ਕਮਾਨ ਹਾਰਦਿਕ ਪੰਡਯਾ ਕੋਲ ਹੈ। ਉਨ੍ਹਾਂ ਕੋਲ ਨਿਊਜ਼ੀਲੈਂਡ ਨੂੰ ਘਰੇਲੂ ਮੈਦਾਨ ‘ਤੇ ਹਰਾਉਣ ਦੀ ਚੁਣੌਤੀ ਹੋਵੇਗੀ। ਪਿਛਲੀ ਵਾਰ ਉਸ ਨੂੰ ਆਇਰਲੈਂਡ ਦੌਰੇ ‘ਤੇ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਜਿੱਥੋਂ ਉਹ ਜਿੱਤ ਕੇ ਵਾਪਸ ਪਰਤੇ ਸਨ। ਇਸ ਵਾਰ ਟੀਮ ਦਾ ਸਾਹਮਣਾ ਕੇਨ ਵਿਲੀਅਮਸਨ ਦੀ ਕਪਤਾਨੀ ਨਾਲ ਹੈ।