ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਵਨਡੇ ਮੈਚ, ਮੀਂਹ ਕਾਰਨ ਖੇਡ ਰੁਕੀ
ਚੰਡੀਗੜ੍ਹ 30 ਨਵੰਬਰ(ਵਿਸ਼ਵ ਵਾਰਤਾ)- ਭਾਰਤ-ਨਿਊਜ਼ੀਲੈਂਡ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ 47.3 ਓਵਰਾਂ ‘ਚ 219 ਦੌੜਾਂ ‘ਤੇ ਸਿਮਟ ਗਈ।
ਵਾਸ਼ਿੰਗਟਨ ਸੁੰਦਰ (51) ਨੇ ਅਰਧ ਸੈਂਕੜਾ ਜੜਿਆ ਜਦਕਿ ਸ਼੍ਰੇਅਸ ਅਈਅਰ ਨੇ 49 ਦੌੜਾਂ ਬਣਾਈਆਂ। ਕਪਤਾਨ ਸ਼ਿਖਰ ਧਵਨ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਫਿਰ ਫਲਾਪ ਹੋ ਗਏ। ਉਸ ਨੇ 10 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਨੇ 18 ਓਵਰਾਂ ‘ਚ 1 ਵਿਕਟ ਗੁਆ ਕੇ 014 ਦੌੜਾਂ ਬਣਾਈਆਂ। ਇਸ ਸਮੇਂ ਮੀਂਹ ਕਾਰਨ ਖੇਡ ਰੁਕੀ ਹੋਈ ਹੈ। ਡੇਵੋਨ ਕੋਨਵੇ ਅਤੇ ਕਪਤਾਨ ਕੇਨ ਵਿਲੀਅਮਸਨ ਖੇਡ ਰਹੇ ਹਨ। ਉਮਰਾਨ ਮਲਿਕ ਨੇ ਸਲਾਮੀ ਬੱਲੇਬਾਜ਼ ਫਿਨ ਐਲਨ (57) ਨੂੰ ਸੂਰਿਆਕੁਮਾਰ ਯਾਦਵ ਹੱਥੋਂ ਕੈਚ ਕਰਵਾਇਆ।