🏏 ਟੀ20 ਵਿਸ਼ਵ ਕੱਪ 2022 🏏
ਭਾਰਤ ਬਨਾਮ ਦੱਖਣੀ ਅਫਰੀਕਾ ; ਅੱਜ ਫਿਰ ਚੱਲਿਆ ਅਰਸ਼ਦੀਪ ਦਾ ਜਾਦੂ
ਪਹਿਲੇ ਹੀ ਓਵਰ ‘ਚ ਲਈਆਂ 2 ਵਿਕਟਾਂ
ਪਹਿਲੀ ਗੇਂਦ ਤੇ ਡੀਕਾਕ ਨੂੰ ਦਿਖਾਇਆ ਪੈਵੇਲੀਅਨ ਦਾ ਰਸਤਾ
ਚੰਡੀਗੜ੍ਹ, 30 ਅਕਤੂਬਰ(ਵਿਸ਼ਵ ਵਾਰਤਾ)- ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡ ਜਾਰੀ ਹੈ। ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਆਪਣੀ ਪਹਿਲੀ ਹੀ ਗੇਂਦ ‘ਤੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀਕਾਕ ਨੂੰ ਪੈਵੇਲੀਅਨ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਖਿਲਾਫ ਮੈਚ ‘ਚ ਵੀ ਅਰਸ਼ਦੀਪ ਨੇ ਬਾਬਰ ਆਜ਼ਮ ਨੂੰ ਆਪਣੀ ਪਹਿਲੀ ਹੀ ਗੇਂਦ ‘ਤੇ ਆਊਟ ਕਰ ਦਿੱਤਾ ਸੀ। ਇਸ ਦੇ ਨਾਲ ਹੀ ਤੀਜੀ ਗੇਂਦ ‘ਤੇ ਉਸ ਨੇ ਬੰਗਲਾਦੇਸ਼ ਖਿਲਾਫ ਸੈਂਕੜਾ ਜੜਨ ਵਾਲੇ ਰਿਲੇ ਰੂਸੋ ਨੂੰ ਵੀ ਐੱਲ.ਬੀ.ਡਬਲਿਊ. ਕਰਕੇ ਪੈਵੇਲੀਅਨ ਭੇਜ ਦਿੱਤਾ।
ਦੱਸ ਦੱਈਏ ਕਿ ਭਾਰਤ ਨੇ ਦੱਖਣੀ ਅਫਰੀਕਾ ਨੂੰ 134 ਦੌੜਾਂ ਦਾ ਟੀਚਾ ਦਿੱਤਾ ਹੈ। ਰੋਹਿਤ ਨੇ ਲਗਾਤਾਰ ਤੀਸਰਾ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਰ ਇਹ ਜ਼ਿਆਦਾ ਫਾਇਦੇਮੰਦ ਸਾਬਤ ਨਹੀਂ ਹੋਇਆ। 8 ਓਵਰਾਂ ਦੇ ਅੰਦਰ ਹੀ ਭਾਰਤ ਦਾ ਪੂਰਾ ਟਾਪ ਆਰਡਰ ਪੈਵੇਲੀਅਨ ਪਰਤ ਗਿਆ। ਪੂਰੀ ਪਾਰੀ ਵਿੱਚ 8 ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ।
ਸੂਰਿਆਕੁਮਾਰ ਨੇ ਦਿਨੇਸ਼ ਕਾਰਤਿਕ ਨਾਲ 50 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਉਸਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣਾ 11ਵਾਂ ਅਰਧ ਸੈਂਕੜਾ ਬਣਾਇਆ। ਸੂਰਿਆ ਨੇ 170 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ 68 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਲੁੰਗੀ ਐਨਗਿਡੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।