ਭਾਰਤ ਨੇ Chess Olympiad ਵਿੱਚ ਜਿੱਤਿਆ ਸੋਨਾ
ਚੰਡੀਗੜ੍ਹ, 22ਸਤੰਬਰ(ਵਿਸ਼ਵ ਵਾਰਤਾ) ਭਾਰਤ ਨੇ Chess Olympiad ਦੇ ਓਪਨ ਵਰਗ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ ਹੈ। ਓਲੰਪੀਆਡ ਦੇ 97 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ ਟੀਮ ਈਵੈਂਟ ਦਾ ਸੋਨ ਤਮਗਾ ਜਿੱਤਿਆ ਹੈ। 10ਵੇਂ ਦੌਰ ਦੇ ਮੈਚ ਵਿੱਚ ਭਾਰਤ ਨੇ ਅਮਰੀਕਾ ਨੂੰ 2.5-1.5 ਨਾਲ ਹਰਾਇਆ। ਭਾਰਤ ਦੇ ਕੁੱਲ 19 ਅੰਕ ਹਨ। 10 ਗੇੜਾਂ ਵਿੱਚੋਂ ਭਾਰਤ ਨੇ 9 ਵਿੱਚ ਜਿੱਤ ਦਰਜ ਕੀਤੀ ਹੈ ਅਤੇ 1 ਰਾਊਂਡ ਡਰਾਅ ਰਿਹਾ ਹੈ। ਆਖਰੀ ਦੌਰ ਦਾ ਮੈਚ ਐਤਵਾਰ ਨੂੰ ਹੋਣਾ ਹੈ। ਜੇਕਰ ਭਾਰਤੀ ਟੀਮ ਇਸ ਦੌਰ ‘ਚ ਹਾਰ ਵੀ ਜਾਂਦੀ ਹੈ ਤਾਂ ਵੀ ਟੀਮ ਦਾ ਪਹਿਲੇ ਸਥਾਨ ‘ਤੇ ਰਹਿਣਾ ਲਗਭਗ ਤੈਅ ਹੈ। ਓਪਨ ਵਰਗ ਵਿੱਚ ਭਾਰਤ ਦੇ ਸੋਨ ਤਮਗਾ ਜੇਤੂ ਬਣਨ ਦਾ ਅਧਿਕਾਰਤ ਐਲਾਨ 11ਵੇਂ ਦੌਰ ਦੇ ਖੇਡ ਤੋਂ ਬਾਅਦ ਕੀਤਾ ਜਾਵੇਗਾ।