ਭਾਰਤ ਨੇ 21 ਸਾਲਾਂ ਬਾਅਦ ਜਿੱਤਿਆ ਮਿਸਿਜ਼ ਵਰਲਡ ਦਾ ਤਾਜ
ਜੰਮੂ-ਕਸ਼ਮੀਰ ਦੀ ਸਰਗਮ ਕੌਸ਼ਲ ਨੇ ਮਿਸਿਜ਼ ਵਰਲਡ ਦਾ ਜਿੱਤਿਆ ਖਿਤਾਬ
ਚੰਡੀਗੜ੍ਹ, 19ਦਸੰਬਰ(ਵਿਸ਼ਵ ਵਾਰਤਾ)-ਸਰਗਮ ਕੌਸ਼ਲ ਨੇ ਮਿਸਿਜ਼ ਵਰਲਡ ਦਾ ਖਿਤਾਬ ਜਿੱਤਿਆ ਹੈ। ਇਹ ਤਾਜ 21 ਸਾਲਾਂ ਬਾਅਦ ਭਾਰਤ ਵਾਪਸ ਆਇਆ ਹੈ। ਇਸ ਮੁਕਾਬਲੇ ‘ਚ ਦੁਨੀਆ ਭਰ ਦੇ 63 ਦੇਸ਼ਾਂ ਦੀਆਂ ਔਰਤਾਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ ਸਰਗਮ ਕੌਸ਼ਲ ਜੇਤੂ ਰਹੀ। ਜੰਮੂ-ਕਸ਼ਮੀਰ ਦਾ ਰਹਿਣ ਵਾਲੀ ਸਰਗਮ ਪੇਸ਼ੇ ਤੋਂ ਅਧਿਆਪਕ ਹੈ। ਉਸਨੇ 2018 ਵਿੱਚ ਇੱਕ ਨੇਵੀ ਅਫਸਰ ਨਾਲ ਵਿਆਹ ਕੀਤਾ ਸੀ। ਸਰਗਮ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਅਤੇ ਪਤੀ ਨੂੰ ਦਿੱਤਾ ਹੈ।
ਦੱਸ ਦੇਈਏ ਕਿ ਸਰਗਮ ਤੋਂ ਪਹਿਲਾਂ 2001 ਵਿੱਚ ਡਾਕਟਰ ਅਦਿਤੀ ਗੋਵਿਤਰੀਕਰ ਨੇ ਇਹ ਖਿਤਾਬ ਜਿੱਤਿਆ ਸੀ। ਅਦਿਤੀ ਇਹ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਅਦਿਤੀ ਇੱਕ ਅਭਿਨੇਤਰੀ ਵੀ ਹੈ, ਉਸਨੇ ਭੇਜਾ ਫਰਾਈ, ਦੇ ਦਨਾ ਦਾਨ, ਸਮਾਇਲ ਪਲੀਜ਼ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।