ਭਾਰਤ ਬਨਾਮ ਨਿਊਜ਼ੀਲੈਂਡ t-20 ਸੀਰੀਜ਼
ਭਾਰਤ ਨੇ ਦਰਜ ਕੀਤੀ ਵੱਡੀ ਜਿੱਤ – ਸੀਰੀਜ਼ ਤੇ ਕੀਤਾ ਕਬਜ਼ਾ
ਪੜ੍ਹੋ, ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਦੇ ਉਭਰਦੇ ਸਿਤਾਰੇ ਸ਼ੁਭਮਨ ਗਿੱਲ ਨੇ ਨਵਾਂ ਰਿਕਾਰਡ ਦਰਜ ਕਰਦਿਆਂ 126ਦੌੜਾਂ ਬਣਾਈਆਂ ।
ਅੱਜ ਦੇ ਮੈਚ ਵਿੱਚ ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ, ਤੇ 4 ਵਿਕਟਾਂ ਦੇ ਨੁਕਸਾਨ ਤੇ ਨਿਊਜ਼ੀਲੈਂਡ ਦੇ ਖਿਲਾਫ਼ 234 ਰਨਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ।
ਟੀਮ ਇੰਡੀਆ ਨੇ ਤੀਜੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਟੀ-20 ਕ੍ਰਿਕਟ ‘ਚ ਦੌੜਾਂ ਦੇ ਮਾਮਲੇ ‘ਚ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਅਤੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਹਾਰ ਹੈ। 235 ਦੌੜਾਂ ਦਾ ਪਿੱਛਾ ਕਰਨ ਨਿਊਜ਼ੀਲੈਂਡ ਦੀ ਟੀਮ 12.1 ਓਵਰਾਂ ‘ਚ 66 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਨਿਊਜ਼ੀਲੈਂਡ ਨੂੰ 168 ਰਨਾਂ ਨਾਲ ਹਰਾ ਕੇ ਟੀ-20 ਸੀਰੀਜ਼ ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਗੇਂਦਬਾਜ਼ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਪੰਡਯਾ ਨੇ ਬਲੇਅਰ ਟਿਕਨਰ ਇੱਕ ਰਨ, ਲੋਕੀ ਫਰਗੂਸਨ ਜ਼ੀਰੋ, ਗਲੇਨ ਫਿਲਿਪਸ 2 ਰਨ ਅਤੇ ਫਿਨ ਐਲਨ 3 ਰਨ ਦੇ ਕੇ ਵਿਕਟ ਹਾਸਿਲ ਕੀਤੇ।